ਸ਼੍ਰੀਨਗਰ— ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਸੂਬੇ ਵਿਚ 133 ਮਸਜਿਦਾਂ ਅਤੇ ਜ਼ਿਆਰਤਗਾਹਾਂ ਦਾ ਜ਼ਿੰਮਾ ਹੁਣ ਜੰਮੂ-ਕਸ਼ਮੀਰ ਮੁਸਲਿਮ ਵਕਫ ਬੋਰਡ ਕੋਲ ਨਹੀਂ ਹੈ। ਹੁਣ ਇਹ ਸਾਰੀਆਂ ਕੇਂਦਰੀ ਵਕਫ ਬੋਰਡ ਦੇ ਅਧੀਨ ਹਨ। ਵਰਣਨਯੋਗ ਹੈ ਕਿ ਜੰਮੂ-ਕਸ਼ਮੀਰ ਵਕਫ ਬੋਰਡ ਦਾ ਗਠਨ ਕਰੀਬ 16 ਸਾਲ ਪਹਿਲਾਂ ਮੁਸਲਿਮ ਓਕਾਫ ਟਰੱਸਟ ਵਿਚੋਂ ਹੀ ਕੀਤਾ ਗਿਆ ਸੀ। ਵਕਫ ਬੋਰਡ ਦੀ ਸਾਲਾਨਾ ਆਮਦਨ ਕਰੀਬ 26 ਕਰੋੜ ਰੁਪਏ ਹੈ। ਪੂਰੇ ਸੂਬੇ ਵਿਚ 970071 ਕਨਾਲ ਜ਼ਮੀਨ ਹੈ। ਇਸ ਤੋਂ ਇਲਾਵਾ ਕਰੀਬ 2 ਹਜ਼ਾਰ ਦੁਕਾਨਾਂ, ਮਕਾਨਾਂ ਤੇ ਹੋਰ ਇਮਾਰਤੀ ਢਾਂਚੇ ਵੀ ਬੋਰਡ ਦੀਆਂ ਜਾਇਦਾਦਾਂ ਵਿਚ ਸ਼ਾਮਲ ਹਨ।
ਜੰਮੂ-ਕਸ਼ਮੀਰ ਮੁਸਲਿਮ ਵਕਫ ਬੋਰਡ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਗੁਲਾਮ ਰਸੂਲ ਸੋਫੀ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਨਰਗਠਨ ਕਾਨੂੰਨ-2019, ਜਿਸ ਦੇ ਤਹਿਤ ਜੰਮੂ-ਕਸ਼ਮੀਰ 2 ਕੇਂਦਰ ²ਸ਼ਾਸਿਤ ਸੂਬਿਆਂ ਵਿਚ ਵੰਡਿਆ ਹੋਇਆ ਹੈ, ਵਿਚ ਵਕਫ ਬੋਰਫ ਦੇ ਬਾਰੇ ਕੋਈ ਵੀ ਨੀਤੀ ਸਪੱਸ਼ਟ ਨਹੀਂ ਹੈ। ਕੇਂਦਰ ਸਰਕਾਰ ਜਾਂ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀ ਇਸ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਕੇਂਦਰੀ ਵਕਫ ਬੋਰਡ ਵਲੋਂ ਵੀ ਮੈਨੂੰ ਕੋਈ ਨਿਰਦੇਸ਼ ਪ੍ਰਾਪਤ ਨਹੀਂ ਹੋ ਰਿਹਾ ਸੀ, ਇਸ ਲਈ ਮੈਂ ਖੁਦ ਹੀ ਇਸ ਤੋਂ ਵੱਖ ਹੋਣਾ ਬਿਹਤਰ ਸਮਝਿਆ। ਗੁਲਾਮ ਰਸੂਲ ਸੋਫੀ ਨੇ ਕਿਹਾ ਕਿ ਇਸ ਸਮੇਂ ਜੰਮੂ-ਕਸ਼ਮੀਰ ਮੁਸਲਿਮ ਵਕਫ ਬੋਰਡ ਕੇਂਦਰੀ ਵਕਫ ਬੋਰਡ ਦੇ ਅਧੀਨ ਹੀ ਕਿਹਾ ਜਾਵੇਗਾ ਅਤੇ ਸਬੰਧਿਤ ਨਿਯਮਾਂ ਦੇ ਆਧਾਰ 'ਤੇ ਹੀ ਇਸ ਦੀਆਂ ਸਰਗਰਮੀਆਂ ਚੱਲਣਗੀਆਂ।
ਹੁਣ ਤੀਜੀ ਜਮਾਤ ਦੇ ਬੱਚਿਆਂ ਨੂੰ ਮੁਖਬਰ ਬਣਾ ਰਹੇ ਹਨ ਅੱਤਵਾਦੀ
NEXT STORY