ਜਲੰਧਰ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਸ਼ੇ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਖੇਡਾਂ ਹੀ ਡਰੱਗਜ਼ ਦਾ ਬਦਲ ਹੋ ਸਕਦੀਆਂ ਹਨ। ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਉੱਤਮ ਦਰਜੇ ਦੇ ਮੈਦਾਨ ਬਣਾਏ ਜਾਣਗੇ। ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ। ਦੇਸ਼ ਲਈ ਖੇਡ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤੇ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ ਇਸ ਦੇ ਨਾਲ ਹੀ ਇੱਥੇ ਨੈਸ਼ਨਲ ਹਾਈਵੇਅ 'ਤੇ ਫੱਗੂਵਾਲਾ ਕੈਂਚੀਆਂ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੰਗਰੂਰ ਵੱਲ ਜਾਂਦੇ ਸਮੇਂ ਇੱਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫਲਾਈਓਵਰ 'ਤੇ ਸੜਕ ਵਿਚਕਾਰ ਪਲਟ ਗਈ। ਇਸ ਹਾਦਸੇ ਦੌਰਾਨ ਪੰਜਾਬ ਪੁਲਸ ਦੇ ਇੱਕ ਡੀ. ਐੱਸ. ਪੀ. ਦੇ ਨੌਜਵਾਨ ਪੁੱਤ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਹੇ ਸਬ-ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵੇਂ ਨੌਜਵਾਨ ਕਰੀਬੀ ਦੋਸਤ ਸਨ ਅਤੇ ਇਕੱਠੇ ਪੜ੍ਹਦੇ ਸਨ। ਘਟਨਾ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਫੱਗੂਵਾਲਾ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਇੱਕ ਹੁੰਡਈ ਕਾਰ ਸੰਤੁਲਨ ਗੁਆ ਕੇ ਫਲਾਈਓਵਰ 'ਤੇ ਪਲਟ ਗਈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...
1. ਕਲਯੁੱਗੀ ਨੂੰਹ ਦਾ ਸ਼ਰਮਨਾਕ ਕਾਰਾ, ਜਾਇਦਾਦ ਪਿੱਛੇ ਕਰ'ਤਾ ਇਹ ਕਾਂਡ, ਰੌਂਗਟੇ ਖੜ੍ਹੇ ਕਰੇਗਾ ਪੂਰਾ ਮਾਮਲਾ
ਦਿਨੋ ਦਿਨ ਰਿਸ਼ਤੇ 'ਚ ਵਿਵਾਦ ਪੈਦਾ ਹੁੰਦੇ ਨਜ਼ਰ ਆ ਰਹੇ ਹਨ ਅਤੇ ਘਰੇਲੂ ਝਗੜੇ ਅਕਸਰ ਹਿੰਸਕ ਰੂਪ ਧਾਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਢੀਡਸਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੂੰਹ ਵੱਲੋਂ ਆਪਣੀ 65 ਸਾਲਾ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ 'ਤੇ ਘਾਟ ਉਤਾਰ ਦਿੱਤਾ ਹੈ।ਪੁਲਸ ਨੇ ਮੁਲਜ਼ਮ ਨੂੰਹ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਹਿਚਾਣ ਰਜਿੰਦਰ ਕੌਰ ਵਜੋਂ ਹੋਈ ਹੈ, ਜਿਸ ਦੀ ਮੌਤ 12 ਜੁਲਾਈ ਨੂੰ ਹੋਈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
2. ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਦੂਜੀ ਵਾਰ ਪੈ ਗਈ ਪਰੇਸ਼ਾਨੀ (ਤਸਵੀਰਾਂ)
ਇੱਥੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਲੋਕਾਂ ਲਈ ਫਿਰ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਪਿੰਡ 'ਚ ਪਿਛਲੇ 2 ਦਿਨਾਂ 'ਚ ਦੂਜੀ ਵਾਰ ਰਜਵਾਹੇ 'ਚ ਵੱਡਾ ਪਾੜ ਪੈਣ ਕਾਰਨ ਕਿਸਾਨਾਂ ਦੀ 150 ਏਕੜ ਫ਼ਸਲ 'ਚ ਪਾਣੀ ਭਰ ਗਿਆ ਹੈ। ਇਸ ਕਾਰਨ ਝੋਨਾ, ਮੱਕੀ, ਮੂੰਗੀ ਅਤੇ ਹਰਾ ਚਾਰਾ ਖੇਤਾਂ 'ਚ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
3. ਪੰਜਾਬ 'ਚ ਵੱਡਾ ਹਾਦਸਾ : ਫਲਾਈਓਵਰ 'ਤੇ ਪਲਟੀ ਕਾਰ, ਵੱਡੇ ਪੁਲਸ ਅਫ਼ਸਰ ਦੇ ਜਵਾਨ ਪੁੱਤ ਦੀ ਮੌਤ
ਇੱਥੇ ਨੈਸ਼ਨਲ ਹਾਈਵੇਅ 'ਤੇ ਫੱਗੂਵਾਲਾ ਕੈਂਚੀਆਂ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੰਗਰੂਰ ਵੱਲ ਜਾਂਦੇ ਸਮੇਂ ਇੱਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫਲਾਈਓਵਰ 'ਤੇ ਸੜਕ ਵਿਚਕਾਰ ਪਲਟ ਗਈ। ਇਸ ਹਾਦਸੇ ਦੌਰਾਨ ਪੰਜਾਬ ਪੁਲਸ ਦੇ ਇੱਕ ਡੀ. ਐੱਸ. ਪੀ. ਦੇ ਨੌਜਵਾਨ ਪੁੱਤ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਹੇ ਸਬ-ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵੇਂ ਨੌਜਵਾਨ ਕਰੀਬੀ ਦੋਸਤ ਸਨ ਅਤੇ ਇਕੱਠੇ ਪੜ੍ਹਦੇ ਸਨ। ਘਟਨਾ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਫੱਗੂਵਾਲਾ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਇੱਕ ਹੁੰਡਈ ਕਾਰ ਸੰਤੁਲਨ ਗੁਆ ਕੇ ਫਲਾਈਓਵਰ 'ਤੇ ਪਲਟ ਗਈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
4. ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਮੱਖ ਰਸਤੇ ਨੂੰ ਸਾਫ਼, ਸੁਥਰਾ ਅਤੇ ਆਕਰਸ਼ਕ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਡਿਪਟੀ ਕਮਿਸ਼ਨਰ (ਡੀਸੀ) ਸਾਕਸ਼ੀ ਸਾਹਨੀ ਨੇ ਹੈਰੀਟੇਜ ਸਟ੍ਰੀਟ ਦਾ ਦੌਰਾ ਕਰਦਿਆਂ ਐਲਾਨ ਕੀਤਾ ਕਿ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ 'ਤੇ ਪਲਾਸਟਿਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ। ਇਸ ਲਈ ਇਲਾਕੇ ਦੇ ਦੁਕਾਨਦਾਰਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
5. ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ ਅਹਿਮ ਬਿਆਨ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਸ਼ੇ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਖੇਡਾਂ ਹੀ ਡਰੱਗਜ਼ ਦਾ ਬਦਲ ਹੋ ਸਕਦੀਆਂ ਹਨ। ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਉੱਤਮ ਦਰਜੇ ਦੇ ਮੈਦਾਨ ਬਣਾਏ ਜਾਣਗੇ। ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ। ਦੇਸ਼ ਲਈ ਖੇਡ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤੇ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
6. ਬੈਂਕ ਵਲੋਂ FD ਨਾਲ ਛੇੜਛਾੜ! NRI ਗਾਹਕਾਂ ਨੇ ਲਗਾਏ ਗੰਭੀਰ ਇਲਜ਼ਾਮ
ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਖੇਤਰ ਦੇ ਬੈਂਕ HDFC ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘੱਟੋ-ਘੱਟ ਚਾਰ ਪ੍ਰਵਾਸੀ ਭਾਰਤੀਆਂ (NRI) ਗਾਹਕਾਂ ਵੱਲੋਂ ਬੈਂਕ ਅਤੇ ਉਸ ਦੇ ਅਧਿਕਾਰੀਆਂ 'ਤੇ ਫਿਕਸਡ ਡਿਪਾਜ਼ਿਟ (FD) ਦੀ ਰਾਸ਼ੀ ਦਾ ਗਲਤ ਇਸਤੇਮਾਲ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਸ਼ਿਕਾਇਤਾਂ ਨਾਗਪੁਰ, ਚੰਡੀਗੜ੍ਹ ਅਤੇ ਗੁਰੂਗ੍ਰਾਮ ਦੀ ਆਰਥਿਕ ਅਪਰਾਧ ਸ਼ਾਖਾ (EOW) ਕੋਲ ਦਰਜ ਕਰਵਾਈ ਗਈਆਂ ਹਨ। ਜਾਣਕਾਰੀ ਦੇ ਅਨੁਸਾਰ, ਇਹ ਦੋਸ਼ HDFC ਬੈਂਕ ਦੇ ਮਿਡਲ ਈਸਟ ਦਫ਼ਤਰ 'ਤੇ ਲੱਗੇ ਹਨ ਜਿੱਥੋਂ 25-30 ਕਰੋੜ ਰੁਪਏ ਦੀ ਐਫ.ਡੀ. ਰਕਮ ਦਾ ਇਸਤੇਮਾਲ ਕ੍ਰੈਡਿਟ ਸੁਇਸ ਦੇ ਐਡੀਸ਼ਨਲ ਟਿਅਰ-1 (AT-1) ਬਾਂਡ ਦੀ ਭੁਗਤਾਨੀ ਲਈ ਕੀਤਾ ਗਿਆ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
7. ਹੈਰਾਨ ਕਰਨ ਵਾਲਾ ਖੁਲਾਸਾ ! ਵੋਟਰ ਸੂਚੀ 'ਚ ਮਿਲੇ ਵਿਦੇਸ਼ੀ ਲੋਕ, ਹੁਣ EC ਕਰੇਗਾ ਕਾਰਵਾਈ
ਚੋਣ ਕਮਿਸ਼ਨ ਦੇ ਖੇਤਰੀ ਅਧਿਕਾਰੀਆਂ ਨੇ ਬਿਹਾਰ 'ਚ ਵੋਟਰ ਸੂਚੀ ਜਾਰੀ ਕਰਨ ਲਈ ਤੀਬਰ ਸੋਧ ਮੁਹਿੰਮ ਦੇ ਹਿੱਸੇ ਵਜੋਂ ਘਰ-ਘਰ ਜਾ ਕੇ ਜਾਂਚ ਕੀਤੀ ਤੇ ਇਸ ਦੌਰਾਨ, "ਨੇਪਾਲ, ਬੰਗਲਾਦੇਸ਼ ਤੇ ਮਿਆਂਮਾਰ ਦੇ ਵੱਡੀ ਗਿਣਤੀ ਵਿੱਚ ਲੋਕ" ਮਿਲੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
8. RPF ਦੇ ਉੱਚ ਅਹੁਦੇ 'ਤੇ ਪਹਿਲੀ ਵਾਰ ਨਿਯੁਕਤ ਹੋਈ ਮਹਿਲਾ ਅਧਿਕਾਰੀ, ਜਾਣੋ ਕੌਣ ਹੈ ਸੋਨਾਲੀ ਮਿਸ਼ਰਾ
ਸੀਨੀਅਰ ਆਈਪੀਐਸ ਅਧਿਕਾਰੀ ਸੋਨਾਲੀ ਮਿਸ਼ਰਾ ਨੂੰ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਸ਼ਰਾ ਮੱਧ ਪ੍ਰਦੇਸ਼ ਕੇਡਰ ਦੀ 1993 ਬੈਚ ਦੀ ਭਾਰਤੀ ਪੁਲਸ ਸੇਵਾ (ਆਈਪੀਐਸ) ਅਧਿਕਾਰੀ ਹੈ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮ 'ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਮਿਸ਼ਰਾ ਦੀ 31 ਅਕਤੂਬਰ 2026 ਨੂੰ ਉਨ੍ਹਾਂ ਦੀ ਸੇਵਾਮੁਕਤੀ ਤੱਕ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਮੌਜੂਦਾ ਡਾਇਰੈਕਟਰ ਜਨਰਲ ਮਨੋਜ ਯਾਦਵ ਤੋਂ ਅਹੁਦਾ ਸੰਭਾਲੇਗੀ, ਜੋ 31 ਜੁਲਾਈ ਨੂੰ ਸੇਵਾਮੁਕਤ ਹੋ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮਿਸ਼ਰਾ ਆਰਪੀਐਫ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਹੋਵੇਗੀ। ਹੋਰ ਡਿਊਟੀਆਂ ਤੋਂ ਇਲਾਵਾ, ਆਰਪੀਐਫ ਰੇਲਵੇ ਜਾਇਦਾਦ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਮਿਸ਼ਰਾ ਇਸ ਸਮੇਂ ਮੱਧ ਪ੍ਰਦੇਸ਼ ਪੁਲਿਸ ਵਿੱਚ ਵਧੀਕ ਡਾਇਰੈਕਟਰ ਜਨਰਲ (ਚੋਣ) ਹੈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
9. ਪੰਜਾਬ ਤੋਂ ਹਿਮਾਚਲ ਸਤਿਸੰਗ ਲਈ ਗਏ ਸ਼ਰਧਾਲੂਆਂ ਦੀ ਕਾਰ ਨਦੀ 'ਚ ਡਿੱਗੀ ; 2 ਦੀ ਮੌਤ
ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਸਬ-ਡਿਵੀਜ਼ਨ ਅਧੀਨ ਆਉਂਦੇ ਨੇਰਵਾ ਥਾਣੇ ਅਧੀਨ ਇੱਕ ਵਾਪਰੇ ਹਾਦਸੇ ਵਿੱਚ ਪੰਜਾਬ ਦੇ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ ਹਨ ਤੇ ਇੱਕ 10 ਸਾਲਾ ਬੱਚਾ ਨਦੀ 'ਚ ਵਹਿ ਗਿਆ ਹੈ। ਇਹ ਲੋਕ ਧਾਰਮਿਕ ਸਤਸੰਗ 'ਚ ਹਿੱਸਾ ਲੈਣ ਲਈ ਆਏ ਸਨ ਪਰ ਨੇਰਵਾ ਥਾਣਾ ਖੇਤਰ ਦੇ ਝਮਾਰੜੀ ਨੇੜੇ ਗੱਡੀ ਹਾਦਸਾਗ੍ਰਸਤ ਹੋ ਗਈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
10. Trump ਦਾ ਦਬਦਬਾ, ਵਕੀਲਾਂ ਅਤੇ ਸਟਾਫ 'ਤੇ ਡਿੱਗੀ ਗਾਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮੁਕੱਦਮਿਆਂ ਵਿਚ ਸ਼ਾਮਲ ਵਕੀਲਾਂ ਅਤੇ ਸਹਾਇਕ ਸਟਾਫ 'ਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਵਿਸ਼ੇਸ਼ ਵਕੀਲ ਜੈਕ ਸਮਿਥ ਵੱਲੋਂ ਕੀਤੀਆਂ ਗਈਆਂ ਮੁਕੱਦਮੇਬਾਜ਼ੀ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਵਾਧੂ ਵਕੀਲਾਂ ਅਤੇ ਸਹਾਇਕ ਸਟਾਫ ਨੂੰ ਬਰਖਾਸਤ ਕਰ ਦਿੱਤਾ ਹੈ। ਮਾਮਲੇ ਤੋਂ ਜਾਣੂ ਦੋ ਲੋਕਾਂ ਨੇ ਇਹ ਜਾਣਕਾਰੀ ਦਿੱਤੀ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-
ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ ਗ੍ਰਿਫ਼ਤਾਰ
NEXT STORY