ਸ਼੍ਰੀਨਗਰ (ਏਜੰਸੀ)- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ ਹਫ਼ਤੇ ਦੇ ਸ਼ੁਰੂਆਤੀ 2-3 ਦਿਨਾਂ 'ਚ ਉਨ੍ਹਾਂ ਦੀ ਕੈਬਨਿਟ ਦਾ ਵਿਸਥਾਰ ਅਤੇ ਫੇਰਬਦਲ ਕੀਤਾ ਜਾਵੇਗਾ। ਅਬਦੁੱਲਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਸ਼ਨੀਵਾਰ ਸਵੇਰੇ ਇੱਥੇ ਲੋਕ ਭਵਨ 'ਚ ਸਿਨਹਾ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ,"ਹਾਂ, ਯਕੀਨੀ ਤੌਰ 'ਤੇ ਕੈਬਨਿਟ ਫੇਰਬਦਲ 'ਤੇ ਚਰਚਾ ਹੋਈ। ਮੈਂ ਉਨ੍ਹਾਂ ਤੋਂ ਕੈਬਨਿਟ ਵਿਸਥਾਰ ਲਈ ਸਮਾਂ ਮੰਗਿਆ ਅਤੇ ਕਿਹਾ ਕਿ ਮੈਂ ਅਗਲੇ ਹਫ਼ਤੇ ਦੇ ਪਹਿਲੇ ਦੋ-ਤਿੰਨ ਦਿਨਾਂ 'ਚ ਕੈਬਨਿਟ ਦਾ ਵਿਸਥਾਰ ਕਰਾਂਗਾ ਅਤੇ ਕੁਝ ਬਦਲਾਅ ਵੀ ਕਰਾਂਗਾ।"
ਉਨ੍ਹਾਂ ਕਿਹਾ ਕਿ ਉਪ ਰਾਜਪਾਲ ਇਸ ਲਈ ਇਕ ਸਮਾਂ ਤੈਅ ਕਰਨਗੇ, ਜਿਸ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਕੀਾਤ ਜਾਵੇਗਾ। ਅਬਦੁੱਲਾ ਨੇ ਆਪਣੇ ਪਾਰਟੀ ਸਾਥੀਆਂ ਅਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਮੰਤਰੀ ਅਹੁਦਿਆਂ ਲਈ ਉਨ੍ਹਾਂ ਨਾਲ ਜਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਸੰਪਰਕ ਨਾ ਕਰਨ, ਕਿਉਂਕਿ ਮੰਤਰੀਆਂ ਦੀ ਸੂਚੀ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ, "ਡਾ. ਫਾਰੂਕ ਅਬਦੁੱਲਾ ਸਾਹਿਬ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।" ਫਾਰੂਕ ਸਾਹਿਬ ਦਾ ਦਰਵਾਜ਼ਾ, ਮੇਰਾ ਦਰਵਾਜ਼ਾ ਜਾਂ ਕਿਸੇ ਹੋਰ ਦਾ ਦਰਵਾਜ਼ਾ ਖੜਕਾਉਣ ਦੀ ਕੋਈ ਲੋੜ ਨਹੀਂ ਹੈ। ਮੰਤਰੀ ਕੌਣ ਬਣੇਗਾ, ਇਸ ਦਾ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ, ਇਸ ਲਈ ਮੈਂ ਆਪਣੇ ਸਾਥੀਆਂ ਨੂੰ ਸਬਰ ਰੱਖਣ ਦੀ ਬੇਨਤੀ ਕਰਦਾ ਹਾਂ।"
ਅਬਦੁੱਲਾ ਨੇ ਕਿਹਾ ਕਿ ਜੋ ਕੁਝ ਵੀ ਹੋਣਾ ਹੈ, ਉਹ ਈਸ਼ਵਰ ਪਹਿਲਾਂ ਤੈਅ ਕਰਦਾ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੇਤਾਵਾਂ ਨੂੰ ਸੁਨੇਹੇ ਭੇਜਣ, ਕਾਲ ਕਰਨ ਜਾਂ ਸੰਪਰਕ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ, "ਕਿਰਪਾ ਕਰਕੇ ਵਟਸਐਪ 'ਤੇ ਸੁਨੇਹੇ ਭੇਜਣਾ ਬੰਦ ਕਰੋ। ਮੈਨੂੰ ਲਗਾਤਾਰ ਲੰਬੇ ਸੁਨੇਹੇ ਮਿਲ ਰਹੇ ਹਨ। ਪੂਰੀਆਂ-ਪੂਰੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ। ਲੋਕ ਆਪਣਾ ਪੂਰਾ ਬਾਇਓਡਾਟਾ ਇਸ ਤਰ੍ਹਾਂ ਭੇਜ ਰਹੇ ਹਨ ਜਿਵੇਂ ਮੈਂ ਉਨ੍ਹਾਂ ਨੂੰ ਜਾਣਦਾ ਹੀ ਨਾ ਹੋਵਾਂ। ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੰਮ ਨੂੰ ਪਹਿਲਾਂ ਹੀ ਜਾਣਦਾ ਹਾਂ।" ਮੁੱਖ ਮੰਤਰੀ ਨੇ ਕਿਹਾ,"ਜੋ ਵੀ ਹੋਣਾ ਹੈ ਉਹ ਅਗਲੇ ਦੋ ਤੋਂ ਤਿੰਨ ਦਿਨਾਂ 'ਚ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹ ਤੋਂ ਪਹਿਲਾਂ ਰਾਜੀਵ ਗਾਂਧੀ ਨਾਲ ਕਿਵੇਂ ਹੋਈ ਸੀ ਪਹਿਲੀ ਮੁਲਾਕਾਤ, ਸੋਨੀਆ ਗਾਂਧੀ ਨੇ ਕੀਤਾ ਜ਼ਿਕਰ
NEXT STORY