ਸ਼੍ਰੀਨਗਰ (ਏਜੰਸੀ)- ਜੰਮੂ-ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਪਾਬੰਦੀਸ਼ੁਦਾ ਜੰਮੂ ਕਸ਼ਮੀਰ ਇਤੇਹਾਦ-ਉਲ-ਮੁਸਲਿਮੀਨ (ਜੇ.ਕੇ.ਆਈ.ਐੱਮ.) ਦੇ ਇਕ ਗੁਪਤ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 4 ਔਰਤਾਂ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਬਾਂਦੀਪੋਰਾ ਜ਼ਿਲ੍ਹੇ ਦੀ ਪੁਲਸ ਨੇ ਦਾਅਵਾ ਕੀਤਾ ਕਿ ਇਹ ਮਾਡਿਊਲ ਇਕ ਪਾਕਿਸਤਾਨੀ ਹੈਂਡਲਰ ਵਲੋਂ ਚਲਾਇਆ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਹ ਮਾਡਿਊਲ ਵੱਖਵਾਦੀ ਵਿਚਾਰਧਾਰਾ ਅਤੇ ਗਲਤ ਪ੍ਰਚਾਰ ਕਰ ਰਿਹਾ ਸੀ, ਜਿਸ 'ਚ ਔਰਤਾਂ ਨੂੰ ਮੁੱਖ ਰੂਪ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਸੀ।
ਗ੍ਰਿਫ਼ਤਾਰ ਲੋਕਾਂ 'ਚ ਕਾਚਲੂ ਕਾਜ਼ੀਪੋਰਾ ਵਾਸੀ ਵਹੀਦ ਅਹਿਮਦ ਭੱਟ ਨੂੰ ਪੁਲਸ ਨੇ ਮੁੱਖ ਦੋਸ਼ੀ ਦੱਸਿਆ ਹੈ। ਇਸ ਤੋਂ ਇਲਾਵਾ ਬਾਂਦੀਪੋਰਾ ਦੇ ਦਾਚੀਗਾਮ ਵਾਸੀ ਮੁਬੀਨਾ ਬਾਨੋ, ਬਾਂਦੀਪੋਰਾ ਦੇ ਚੈੱਕ ਪੰਜਿਗਾਮ ਵਾਸੀ ਖੁਸ਼ਬੂ ਜਾਨ, ਮਹਿਕ ਜਾਨ ਅਤੇ ਆਲੀਆ ਜਾਨ ਤੇ ਹੰਦਵਾੜਾ ਦੇ ਅਨਨਵਾਨ ਵਾਸੀ ਇਰਫਾਨ ਅਹਿਮਦ ਰੇਫੀ ਉਰਫ਼ ਰਈਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਕੇਂਦਰ ਸਰਕਾਰ ਨੇ 2025 'ਚ ਜੇਕੇਆਈਐੱਮ 'ਤੇ 5 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਸੀ। ਇਸ ਸੰਗਠਨ 'ਤੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ, ਅੱਤਵਾਦ ਦਾ ਸਮਰਥਨ ਕਰਨ ਅਤੇ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੇਸ਼ੀ 'ਤੇ ਆਇਆ ਹੱਥਕੜੀ ਛੁਡਾ ਕੇ ਭੱਜਿਆ ਕੈਦੀ ! 8 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ
NEXT STORY