ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਰਾਮਨਗਰ ਜੰਗਲਾਤ ਖੇਤਰ ’ਚ ਐਤਵਾਰ 2 ਅਣਪਛਾਤੇ ਸ਼ੱਕੀ ਵਿਅਕਤੀ ਵੇਖੇ ਗਏ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਇਕ ਸਾਂਝੀ ਘੇਰਾਬੰਦੀ ਤੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ, ਵਿਸ਼ੇਸ਼ ਆਪ੍ਰੇਸ਼ਨ ਗਰੁੱਪ, ਫੌਜ ਤੇ ਹੋਰ ਸੁਰੱਖਿਆ ਏਜੰਸੀਆਂ ਦੀ ਸਾਂਝੀ ਟੀਮ ਨੇ ਜੋਫਰ ਖੇਤਰ ਨੂੰ ਘੇਰ ਲਿਆ ਤੇ ਸ਼ੱਕੀਆਂ ਦਾ ਪਤਾ ਲਾਉਣ ਅਤੇ ਸੰਭਾਵੀ ਸੁਰੱਖਿਆ ਖਤਰੇ ਨੂੰ ਟਾਲਣ ਲਈ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੀਨੀਅਰ ਅਧਿਕਾਰੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਮੌਕੇ ’ਤੇ ਮੌਜੂਦ ਰਹੇ। ਕਾਰਵਾਈ ਦੇ ਹਿੱਸੇ ਵਜੋਂ ਵਾਹਨਾਂ ਦੀ ਵੀ ਜਾਂਚ ਕੀਤੀ ਗਈ।
ਨੈਸ਼ਨਲ ਹਾਈਵੇਅ 144ਏ ’ਤੇ ਬਣੀ ਟਨਲ ਛੋਟੇ ਵਾਹਨਾਂ ਲਈ ਖੋਲ੍ਹੀ, ਅਖਨੂਰ-ਪੁੰਛ ਮਾਰਗ ’ਤੇ ਸਫਰ ਹੋਇਆ ਸੌਖਾ
NEXT STORY