ਪੁੰਛ, (ਧਨੁਜ)- ਵੀਰਵਾਰ ਦੇਰ ਸ਼ਾਮ ਅਚਾਨਕ ਆਏ ਮੌਸਮ ਵਿਚ ਬਦਲਾਅ ਦੇ ਨਾਲ ਜ਼ਿਲੇ ਦੇ ਮੈਦਾਨੀ ਇਲਾਕਿਆਂ ਵਿਚ ਹੋਈ ਬਾਰਿਸ਼ ਅਤੇ ਉੱਚਾਈ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਜ਼ਿਲੇ ਵਿਚ ਅਚਾਨਕ ਠੰਡ ਨੇ ਆਪਣਾ ਰੰਗ ਵਿਖਾਇਆ ਅਤੇ ਲੋਕ ਬਚਾਅ ਲਈ ਕਈ ਜੁਗਾੜ ਅਪਨਾਏ। ਅਚਨਚੇਤ ਮੀਂਹ ਤੋਂ ਬਾਅਦ ਕਈ ਥਾਵਾਂ ’ਤੇ ਲੋਕਾਂ ਨੇ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲਿਆ।
ਬਰਸਾਤ ਦੇ ਨਾਲ ਹੀ ਪੁੰਛ-ਰਾਜੌਰੀ ਨੂੰ ਕਮ ਜ਼ਿਲੇ ਨਾਲ ਜੋੜਨ ਵਾਲੀ ਇਤਿਹਾਸਕ ਮੁਗਲ ਰੋਡ ’ਤੇ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਪੂਰਾ ਇਲਾਕਾ ਬਰਫ ਦੀ ਚਿੱਟੀ ਚਾਦਰ ਨਾਲ ਢਕਿਆ ਨਜ਼ਰ ਆਇਆ, ਜਦੋਂਕਿ ਤਾਜ਼ਾ ਬਰਫਬਾਰੀ ਤੋਂ ਬਾਅਦ ਮੁਗਲ ਰੋਡ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਗਿਆ। ਬਰਫਬਾਰੀ ਤੋਂ ਬਾਅਦ ਮੁਗਲ ਰੋਡ ’ਤੇ ਕਈ ਥਾਵਾਂ ’ਤੇ ਵਾਹਨਾਂ ਦੀਆਂ ਕਤਾਰਾਂ ਨਜ਼ਰ ਆਈਆਂ।
ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ
NEXT STORY