ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਕੀਰਤੀ ਨਗਰ, ਰਾਜਾਰਾਮ ਕਾਲੋਨੀ, ਰੰਜੀਤ ਕਾਲੋਨੀ, ਸ਼ਰਮਾ ਗਾਰਡਨ ਵਿਚ ਦਰਜਨਾਂ ਦੀ ਗਿਣਤੀ ਵਿਚ ਪੀਲੀਆ ਦੇ ਮਾਮਲੇ ਸਾਹਮਣੇ ਆਏ ਹਨ। ਕੈਂਪ ਇਲਾਕੇ 'ਚ 20 ਸਾਲਾ ਕੁੜੀ ਦੀ ਪੀ. ਜੀ. ਆਈ. ਵਿਚ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਕੀਰਤੀ ਨਗਰ ਵਿਚ BBA ਕਰ ਰਹੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਰੰਜੀਤ ਕਾਲੋਨੀ ਅਤੇ ਸ਼ਰਮਾ ਗਾਰਡਨ ਵਿਚ ਪੀਲੀਆ ਦੇ 43 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਕੀਰਤੀ ਨਗਰ ਅਤੇ ਰਾਜਾਰਾਮ ਕਾਲੋਨੀ ਵਿਚ ਪੀਲੀਆ ਦੇ 15 ਕੇਸ ਸਾਹਮਣੇ ਆਏ ਹਨ। ਇਸ ਇਲਾਕੇ ਵਿਚ ਪੀਣ ਦੇ ਪਾਣੀ ਦੇ ਸੈਂਪਲ ਲਈ ਗਏ, ਜੋ ਕਿ ਫੇਲ੍ਹ ਪਾਏ ਗਏ। ਅਜੇ ਸਿਹਤ ਵਿਭਾਗ ਦੀ ਟੀਮ ਇਨ੍ਹਾਂ ਦੋਹਾਂ ਇਲਾਕਿਆਂ ਵਿਚ ਹੈ। ਇਸ ਤੋਂ ਇਲਾਵਾ ਪਬਲਿਕ ਹੈਲਥ ਦੀ ਟੀਮ ਵੀ ਪਾਣੀ ਦੀ ਲੀਕੇਜ ਅਤੇ ਗੰਦੇ ਪਾਣੀ ਦੀ ਮਿਲਾਵਟ ਦੇ ਮਾਮਲੇ ਵੇਖ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਡਿਪਟੀ CMO ਡਾਕਟਰ ਵਾਗੇਸ਼ ਨੇ ਦੱਸਿਆ ਕਿ ਪੀਲੀਆ ਕਾਰਨ ਮੌਤ ਦੇ ਦੋ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਆਏ ਹਨ। ਇਨ੍ਹਾਂ ਦੋਵਾਂ ਪਰਿਵਾਰਾਂ ਤੋਂ ਦਸਤਾਵੇਜ਼ ਮੰਗੇ ਜਾ ਰਹੇ ਹਨ ਤਾਂ ਜੋ ਅਸਲ ਸਥਿਤੀ ਦਾ ਪਤਾ ਲੱਗ ਸਕੇ। ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਕਾਗਜ਼ਾਤ ਮੁਹੱਈਆ ਨਹੀਂ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਕੀਰਤੀ ਨਗਰ ਅਤੇ ਰਾਜਾਰਾਮ ਕਾਲੋਨੀ ਦੇ 939 ਘਰਾਂ ਦੇ ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਜਿਸ ਵਿਚ 15 ਸ਼ੱਕੀ ਪਾਏ ਗਏ। ਇਸ ਖੇਤਰ ਵਿਚ ਲਏ ਗਏ ਪਾਣੀ ਦੇ ਕੁਝ ਨਮੂਨੇ ਪੀਣ ਲਈ ਅਯੋਗ ਪਾਏ ਗਏ।
ਇਸੇ ਤਰ੍ਹਾਂ ਰਣਜੀਤ ਕਾਲੋਨੀ ਵਿਚ 556 ਘਰਾਂ ਵਿਚ ਜਾ ਕੇ 3716 ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿੱਥੇ ਪੀਲੀਏ ਦੇ 43 ਸ਼ੱਕੀ ਮਰੀਜ਼ ਸਾਹਮਣੇ ਆਏ। ਇੱਥੇ 19 ਸੈਂਪਲ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਢਿੱਡ 'ਚ ਦਰਦ, ਉਲਟੀਆਂ ਅਤੇ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰ ਰਹੇ ਸਨ। ਜਿਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਇਲਾਕਿਆਂ ਵਿਚ ਜਾ ਕੇ ਸਰਵੇ ਸ਼ੁਰੂ ਕਰ ਦਿੱਤਾ।
ਮਨੂ ਭਾਕਰ ਨੂੰ ਮਿਲੇ ਰਾਜਨਾਥ ਸਿੰਘ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੀਤੀ ਤਾਰੀਫ਼
NEXT STORY