ਜੌਨਪੁਰ (ਏਜੰਸੀ) - ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ’ਚ ਚਰਚਿਤ ਲਾੜਾ ਆਜ਼ਾਦ ਬਿੰਦ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਰਵੀ ਯਾਦਵ ਸੋਮਵਾਰ ਤੜਕੇ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ। ਲਾਈਨ ਬਾਜ਼ਾਰ ਪੁਲਸ ਸਟੇਸ਼ਨ ਦਾ ਇੰਚਾਰਜ ਇਸ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਇਕ ਲੱਖ ਰੁਪਏ ਦੇ ਇਨਾਮ ਵਾਲੇ ਰਵੀ ਯਾਦਵ ਦੀ ਲੋਕੇਸ਼ਨ ਐਤਵਾਰ ਦੇਰ ਰਾਤ ਖੇਤਾਸਰਾਏ ਪੁਲਸ ਸਟੇਸ਼ਨ ਖੇਤਰ ’ਚ ਰਾਣੀ ਦੇ ਮੋੜ ਨੇੜੇ ਮਿਲੀ।
ਇਹ ਵੀ ਪੜ੍ਹੋ - ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 30 ਦਿਨਾਂ ਲਈ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ, ਹਨੀਪ੍ਰੀਤ ਆਈ ਲੈਣ
ਇਸ ਤੋਂ ਬਾਅਦ ਲਾਈਨ ਬਾਜ਼ਾਰ ਪੁਲਸ ਦੀ ਇਕ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ। ਘੇਰਾਬੰਦੀ ਦੌਰਾਨ ਮੁਲਜ਼ਮ ਨੇ ਗੋਲੀ ਚਲਾ ਦਿੱਤੀ । ਬਾਅਦ ’ਚ ਹੋਏ ਮੁਕਾਬਲੇ ਦੌਰਾਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਸੁਪਰਡੈਂਟ ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਭੱਜਣ ਵਾਲੇ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ 1 ਮਈ ਨੂੰ ਲਾੜਾ ਆਜ਼ਾਦ ਬਿੰਦ ਦੀ ਖੇਤਾਸਰਾਏ ਖੇਤਰ ’ਚ ਇਕ ਵਿਆਹ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਪ੍ਰੇਮ ਵਿਆਹ ਦੇ ਝਗੜੇ ਕਾਰਨ ਹੋਇਆ ਸੀ। ਲਾੜੀ ਦੇ ਚਚੇਰੇ ਭਰਾ ਨੇ ਗੁੱਸੇ ’ਚ ਆ ਕੇ ਰਵੀ ਯਾਦਵ ਨਾਲ ਮਿਲ ਕੇ ਇਹ ਅਪਰਾਧ ਕਰਨ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਾਲ ਕਿਲਾ ਧਮਾਕਾ : ਅਗਸਤ ਦੇ ਮਹੀਨੇ ਲਖਨਊ ਗਏ ਸਨ ਮੁਲਜ਼ਮ, ਕਈ ਧਮਾਕਿਆਂ ਦੀ ਸੀ ਸਾਜ਼ਿਸ਼ : NIA
NEXT STORY