ਨਵੀਂ ਦਿੱਲੀ (ਏਜੰਸੀ) - ਪਿਛਲੇ ਸਾਲ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਐੱਨ. ਆਈ. ਏ. ਜਾਂਚ ’ਚ ਮੁਲਜ਼ਮਾਂ ਵੱਲੋਂ ਲਖਨਊ ’ਚ ਕਈ ਅੱਤਵਾਦੀ ਹਮਲੇ ਕਰਨ ਦੀ ਇਕ ਭਿਆਨਕ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਇਸ ’ਚ ਵਿਧਾਨ ਸਭਾ ਤੇ ਹੋਰ ਪ੍ਰਮੁੱਖ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਜਿੱਥੇ ਅਕਸਰ ਭੀੜ ਹੁੰਦੀ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਤੋਂ ਬਾਅਦ ਮਹਿੰਗੀ ਹੋਈ CNG, 15 ਦਿਨਾਂ ਤੋਂ ਘੱਟ ਸਮੇਂ 'ਚ ਚੌਥੀ ਵਾਰ ਵਧੀਆਂ ਕੀਮਤਾਂ
ਉਨ੍ਹਾਂ ਕਿਹਾ ਕਿ 2 ਮੁੱਖ ਮੁਲਜ਼ਮ ਡਾ. ਮੁਜ਼ਮਿਲ ਸ਼ਕੀਲ ਤੇ ਡਾ. ਸ਼ਾਹੀਨ ਸਈਦ ਇਸ ਅੱਤਵਾਦੀ ਸਾਜ਼ਿਸ਼ ਲਈ ‘ਯੋਜਨਾਬੱਧ ਜਾਸੂਸੀ ਯਾਤਰਾ’ ਦੇ ਹਿੱਸੇ ਵਜੋਂ 25 ਤੋਂ 30 ਅਗਸਤ, 2025 ਦਰਮਿਆਨ ਫਰੀਦਾਬਾਦ ਤੋਂ ਲਖਨਊ ਗਏ ਸਨ। ਮੁਜ਼ਮਿਲ ਨੇ ਉੱਤਰ ਪ੍ਰਦੇਸ਼ ’ਚ ਸਰਕਾਰ ਦੇ ਪ੍ਰਤੀਕ ਵਜੋਂ ਮੰਨੀਆਂ ਜਾਂਦੀਆਂ ਵੱਖ-ਵੱਖ ਥਾਵਾਂ ਦੀ ਖੁਫੀਆ ਢੰਗ ਨਾਲ ਜਾਸੂਸੀ ਕੀਤੀ। ਇਨ੍ਹਾਂ ’ਚ ਵਿਧਾਨ ਸਭਾ, ਬਾਪੂ ਭਵਨ (ਸਕੱਤਰੇਤ), ਮਾਮਬਾੜਾ, ਲਾਲ ਬਾਗ ਅਤੇ ਅਮੀਨਾਬਾਦ ਵਰਗੇ ਭੀੜ-ਭੜੱਕੇ ਵਾਲੇ ਖੇਤਰ ਸ਼ਾਮਲ ਸਨ।
ਇਹ ਵੀ ਪੜ੍ਹੋ - ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 30 ਦਿਨਾਂ ਲਈ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ, ਹਨੀਪ੍ਰੀਤ ਆਈ ਲੈਣ
ਮੁਲਜ਼ਮਾਂ ਨੇ ਇਨ੍ਹਾਂ ਥਾਵਾਂ ਨੂੰ ਆਪਣੇ ਮਿਸ਼ਨ ਲਈ ਢੁਕਵਾਂ ਨਿਸ਼ਾਨਾ ਮੰਨਿਆ। ਉਹ ਇਨ੍ਹਾਂ ਇਮਾਰਤਾਂ ਦੇ ਕੰਪਲੈਕਸਾਂ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ਨੂੰ ਖੜ੍ਹਾ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਜ਼ਮਿਲ ਨੇ ਲਖਨਊ ’ਚ ਉਨ੍ਹਾਂ ਰਸਾਇਣਕ ਸਟੋਰਾਂ ਦਾ ਪਤਾ ਲਾਉਣ ਲਈ ਆਪਣੇ ਫ਼ੋਨ ਦੀ ਵਰਤੋਂ ਕੀਤੀ ਸੀ ਜਿੱਥੇ ਟ੍ਰਾਈਐਸੀਟੋਨ ਟ੍ਰਾਈਪਰਆਕਸਾਈਡ ਬਣਾਉਣ ਲਈ ਲੋੜੀਂਦੇ 2 ਰਸਾਇਣ ਸਨ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਮੀਨ ਹੜੱਪਣ ਦਾ ਮਾਮਲਾ : ਕੋਲਕਾਤਾ ਪੁਲਸ ਦੇ 30 ਅਧਿਕਾਰੀ ED ਦੀ ‘ਰਾਡਾਰ’ ’ਤੇ
NEXT STORY