ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਰਾਤ ਨੂੰ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਇੱਕ ਜੌਹਰੀ ਤੋਂ ਬੰਦੂਕ ਦੀ ਨੋਕ 'ਤੇ ਸੋਨੇ ਦੇ ਗਹਿਣੇ, ਨਕਦੀ ਅਤੇ ਉਸ ਦਾ ਸਕੂਟਰ ਲੁੱਟ ਲਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਕੁਮਾਰ ਧਾਰਾ ਜੋ ਕਿ ਲਕਸ਼ਮੀ ਨਗਰ ਦਾ ਰਹਿਣ ਵਾਲਾ ਹੈ ਅਤੇ ਮੰਡਾਵਲੀ ਵਿੱਚ ਉਸ ਦੀ ਗਹਿਣਿਆਂ ਦੀ ਦੁਕਾਨ ਹੈ।
ਐਤਵਾਰ ਰਾਤ ਲਗਭਗ 10:30 ਵਜੇ ਮਧੂਬਨ ਰੋਡ 'ਤੇ ਵਾਪਰੀ ਜਦੋਂ ਉਹ ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਲੁਟੇਰਿਆਂ ਨੇ ਜੌਹਰੀ ਨੂੰ ਘੇਰ ਲਿਆ ਅਤੇ ਪਿਸਤੌਲ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਉਸ ਤੋਂ ਉਸ ਦਾ ਮੋਬਾਈਲ ਫੋਨ ਅਤੇ ਸਕੂਟਰ ਜ਼ਬਰਦਸਤੀ ਖੋਹ ਲਿਆ।
ਪੀੜਤ ਨੇ ਪੁਲਸ ਨੂੰ ਦੱਸਿਆ ਕਿ ਲੁਟੇਰਿਆਂ ਨੇ ਉਸ ਕੋਲੋਂ ਡਰਾ ਧਮਕਾ ਕੇ ਲਗਭਗ 75 ਗ੍ਰਾਮ ਸੋਨੇ ਦੇ ਗਹਿਣੇ, 3 ਲੱਖ ਰੁਪਏ ਨਕਦੀ, ਮੋਬਾਈਲ ਫੋਨ ਅਤੇ ਸਕੂਟਰ ਲੁੱਟ ਲਿਆ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੌਹਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲੁਟੇਰਿਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਅਤੇ ਲੁੱਟਿਆ ਗਿਆ ਸਮਾਨ ਬਰਾਮਦ ਕਰਨ ਲਈ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ।
ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ
NEXT STORY