ਬਲਾਚੌਰ, (ਬ੍ਰਹਮਪੁਰੀ )- ਕਸਬਾ ਸੜੋਆ ਵਿਖੇ ਸਥਿਤ ਹਰਬੰਸ ਭਾਰਤ ਗੈਸ ਏਜੰਸੀ ਕੁੱਕੜ ਮਜਾਰੇ ਰੋਡ 'ਤੇ ਬਾਅਦ ਦੁਪਹਿਰ ਤੇ ਇੱਕ ਅਣਪਛਾਤੇ ਵਲੋਂ ਗੈਸ ਏਜੰਸੀ ਵਿੱਚ 'ਚ ਦਾਖਲ ਹੋ ਕੇ ਗੈਸ ਦੇ ਨਵੇਂ ਕੁਨੈਕਸ਼ਨ ਲੈਣ ਦੇ ਬਹਾਨੇ ਪਿਸਤੌਲ ਦਿਖਾ ਕੇ ਪੰਦਰਾਂ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਏਜੰਸੀ ਦੇ ਮਾਲਕ ਹਿਮੰਤ ਮਲਹੋਤਰਾ ਨੇ ਦੱਸਿਆ ਕਿ ਇਹ ਘਟਨਾ ਇੱਕ ਵੱਜ ਕੇ 55 ਮਿੰਟ ਦੀ ਉਨ੍ਹਾਂ ਦੱਸਿਆ ਕਿ ਮੇਰੇ ਦਫਤਰ ਵਿੱਚ ਕੰਮ ਕਰ ਰਹੀ ਬੁਕਿੰਗ ਕਲਰਕ ਸੁਨੀਤਾ ਨੇ ਮੈਨੂੰ ਫੋਨ ਤੇ ਦੱਸਿਆ ਕਿ ਕਿਸੇ ਅਣਪਛਾਤੇ ਵਿਆਕਤੀ ਵੱਲੋਂ ਪਿਸਤੌਲ ਦੀ ਨੌਕ 'ਤੇ ਏਜੰਸੀ ਵਿੱਚ ਲੁੱਟ ਕਰਕੇ 15000 ਲੈ ਕੇ ਫਰਾਰ ਹੋ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕਹਿ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਮੈਂ ਸਵਾ ਦੋ ਵਜੇ ਦੇ ਕਰੀਬ ਆਪਣੇ ਦਫਤਰ ਪਹੁੰਚ ਕੇ ਥਾਣਾ ਪੋਜੇਵਾਲ ਨੂੰ ਇਸ ਘਟਨਾ ਦੀ ਇਤਲਾਹ ਦਿੱਤੀ ਅਤੇ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਮੈਡਮ ਸ਼ਿਵਾਨੀ ਤੇ ਹੋਰ ਪੁਲਸ ਕਰਮਚਾਰੀ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਸਨ ਅਤੇ ਆਲੇ ਦੁਆਲੇ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਲੁੱਟ ਦੀ ਵਾਰਦਾਤ ਸੀਸੀ ਟੀ ਕੈਮਰੇ ਵਿੱਚ ਪੂਰੀ ਕੈਦ ਹੋ ਚੁੱਕੀ ਹੈ । ਚੌਕੀ ਇੰਚਾਰਜ ਰਵਿੰਦਰ ਸਿੰਘ ਇਲਾਕੇ ਵਿੱਚ ਜਾਂਚ ਕਰ ਰਹੇ ਹਨ। ਪੁਲਸ ਵੱਲੋਂ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਭਾਜਪਾ ਨੇ 'ਹਰ ਘਰ ਤਿਰੰਗਾ' ਤਹਿਤ ਕੱਢੀ ਵਿਸ਼ਾਲ ਤਿਰੰਗਾ ਯਾਤਰਾ
NEXT STORY