ਪਟਨਾ- ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੇ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਬਿਹਾਰ ਦੇ ਗਯਾ ਜੀ ਜ਼ਿਲ੍ਹੇ ’ਚ ਇਕ ਵਿਅਕਤੀ ਦੇ ਖ਼ਿਲਾਫ਼ ਸ਼ਿਕਾਇਤ (ਐੱਫ.ਆਈ.ਆਰ.) ਦਰਜ ਕੀਤੀ ਗਈ ਹੈ। ਸੋਸ਼ਲ ਮੀਡੀਆ ’ਚ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ’ਚ ਰਾਜੇਸ਼ ਰਾਓ ਉਰਫ਼ ਸਰਦਾਰ ਨਾਮਕ ਸ਼ਖਸ ਨੂੰ ਮੰਤਰੀ ਦੇ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਦੱਸਿਆ ਗਿਆ ਕਿ ਇਹ ਟਿੱਪਣੀ ਜੀਤਨ ਰਾਮ ਮਾਂਝੀ ਵੱਲੋਂ ਮੋਹਨਪੁਰ ਥਾਣੇ ਦੇ ਇਕ ਸਬ-ਇੰਸਪੈਕਟਰ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੇ ਜਾਣ ਕਾਰਨ ਕੀਤੀ ਗਈ ਸੀ। ਮਾਂਝੀ ਨੇ ਸੋਮਵਾਰ ਨੂੰ ਬਾਰਾਚੱਟੀ ਤੋਂ ਵਿਧਾਇਕ ਜਯੋਤੀ ਮਾਂਝੀ ਦੇ ਕਾਫ਼ਲੇ ’ਤੇ ਹਮਲੇ ਅਤੇ ਸੁਰੱਖਿਆ ’ਚ ਖੁੰਝ ਦੇ ਮਾਮਲੇ ’ਚ ਮੋਹਨਪੁਰ ਥਾਣੇ ਦੇ ਸਬ-ਇੰਸਪੈਕਟਰ ਖ਼ਿਲਾਫ਼ ਸਮਾਂਬੱਧ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਜਯੋਤੀ ਮਾਂਝੀ ਕੇਂਦਰੀ ਮੰਤਰੀ ਦੀ ਰਿਸ਼ਤੇਦਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
DRI ਨੇ 120 ਕਰੋੜ ਰੁਪਏ ਮੁੱਲ ਦੀਆਂ ਤਿੰਨ ਲੱਖ ਈ-ਸਿਗਰਟਾਂ ਕੀਤੀਆਂ ਜ਼ਬਤ
NEXT STORY