ਗੁਰਦਾਸਪੁਰ(ਵਿਨੋਦ, ਗੋਰਾਇਆ)- ਗੁਰਦਾਸਪੁਰ ਦੇ ਕਸਬਾ ਧਾਰੀਵਾਲ ’ਚ ਨਾਨ ਸਟੈਡਰਡ (ਜਾਅਲੀ) ਖਾਦਾਂ ਅਣਅਧਿਕਾਰਤ ਗੋਦਾਮ ਵਿਚ ਰੱਖ ਕੇ ਵੇਚਣ, ਵਿਕਰੀ ਦੀ ਪੇਸ਼ਕਸ ਕਰਨ, ਸਟਾਕ ਕਰਨ , ਨਾਨ ਸਟੈਡਰਡ ਖਾਦ ਬਣਾਉਣ ਨਾਲ ਭੋਲੇ ਭਾਲੇ ਕਿਸਾਨਾਂ ਨਾਲ ਠੱਗੀ ਮਾਰਨ, ਧੋਖਾਧੜੀ ਅਤੇ ਜਾਅਲਸਾਜੀ ਕਰਕੇ ਸਰਕਾਰ ਨੂੰ ਮਾਲੀ ਨੁਕਸਾਨ ਪਹੁੰਚਾਉਣ ਵਾਲੇ ਤਿੰਨ ਲੋਕਾਂ ਦੇ ਖਿਲਾਫ ਧਾਰੀਵਾਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ 'ਆਪ' ਆਗੂ ਜ਼ਖਮੀ
ਇਸ ਸਬੰਧੀ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਖਾਦ ਇੰਸਪੈਕਟਰ ਕਮ ਖੇਤੀਾੜੀ ਵਿਕਾਸ ਅਫਸਰ, (ਜ.ਕ) ਬਲਾਕ ਧਾਰੀਵਾਲ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਦੋਸੀ ਰਾਕੇਸ ਕੁਮਾਰ ਸੇਲਸਮੈਨ ਐੱਮ.ਐੱਸ ਏ.ਆਰ ਐਗਰੋ ਕੈਮੀਕਲਸ , ਵਾਸੀ ਅੰਮ੍ਰਿਤਸਰ , ਐੱਮ.ਐੱਸ ਉੱਤਮ ਐਗਰੋ ਪ੍ਰਾਇਵੇਟ ਲਿਮਟਿਡ 426ਏ. ਫੋਕਲ ਪੁਆਇੰਟ ਇੰਡਸਟ੍ਰੀਅਲ ਇਸਟੇਟ ਸਿਕੰਦਰਪੁਰ ਯੂ.ਪੀ, ਯੋਗੇਸ ਕੁਮਾਰ ਪੁੱਤਰ ਨਰੈਣ ਚੰਦ ਵਾਰਡ ਨੰਬਰ 2 ਧਾਰੀਵਾਲ ਮਾਲਕ ਐੱਮ.ਐੱਸ ਯੋਗੇਸ ਖੇਤੀ ਸਟੋਰ ਸਾਹਮਣੇ ਗ੍ਰੇਨ ਮਾਰਕੀਟ ਧਾਰੀਵਾਲ ਵਲੋਂ ਸੋਚੀ ਸਮਝੀ ਸਾਜਿਸ ਤਹਿਤ ਨਾਨ ਸਟੈਡਰਡ (ਜਾਅਲੀ) ਖਾਦਾਂ ਅਣਅਧਿਕਾਰਤ ਗੋਦਾਮ ਵਿਚ ਰੱਖ ਕੇ ਵੇਚਣ, ਵਿਕਰੀ ਦੀ ਪੇਸ਼ਕਸ ਕਰਨ, ਸਟਾਕ ਕਰਨ , ਨਾਨ ਸਟੈਡਰਡ ਖਾਦ ਬਣਾਉਣ ਨਾਲ ਭੋਲੇ ਭਾਲੇ ਕਿਸਾਨਾਂ ਨਾਲ ਠੱਗੀ ਮਾਰਨ, ਧੋਖਾਧੜੀ ਅਤੇ ਜਾਅਲਸਾਜੀ ਕੀਤੀ ਗਈ। ਅਜਿਹਾ ਕਰਕੇ ਸਰਕਾਰ ਨੂੰ ਮਾਲੀ ਨੁਕਸਾਨ ਵੀ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ- ਡੇਰਾ ਰਾਧਾ ਸੁਆਮੀ 'ਬਿਆਸ' ਵੱਲੋਂ ਸੰਗਤ ਲਈ ਨਵਾਂ ਟਰੈਫਿਕ ਰੂਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਹਿਰੂ ਕੰਪਲੈਕਸ ’ਚ ਚਾਹ ਦੀਆਂ ਦੁਕਾਨਾਂ ’ਤੇ ਫੂਡ ਸੇਫ਼ਟੀ ਵਿਭਾਗ ਦੀ ਦਸਤਕ, 3 ਸੈਂਪਲ ਭਰੇ, 2 ਦੁਕਾਨਾਂ ’ਤੇ ਕਾਰਵਾਈ
NEXT STORY