ਨਵੀਂ ਦਿੱਲੀ- ਰੇਲਵੇ 'ਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਰੇਲਵੇ ਭਰਤੀ ਬੋਰਡ (RRB) ਨੇ ਲੈਵਲ-1 ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ। ਯੋਗ ਉਮੀਦਵਾਰ 23 ਜਨਵਰੀ 2025 ਤੋਂ 22 ਫਰਵਰੀ 2025 ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ 32,438 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਯੋਗਤਾ
ਰੇਲਵੇ ਦੀ ਇਸ ਭਰਤੀ ਵਿਚ 10ਵੀਂ ਪਾਸ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ। ਇਸ ਲਈ ਹੁਣ ਆਈ. ਟੀ. ਆਈ. ਡਿਪਲੋਮਾ ਹੋਣਾ ਜ਼ਰੂਰੀ ਨਹੀਂ ਹੈ।
ਉਮਰ ਹੱਦ
ਰੇਲਵੇ ਸਰਕਾਰੀ ਨੌਕਰੀ ਦੀ ਇਸ ਭਰਤੀ 'ਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਤੋਂ 36 ਸਾਲ ਤੱਕ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ 2025 ਦੇ ਆਧਾਰ 'ਤੇ ਕੀਤੀ ਜਾਵੇਗੀ।
ਤਨਖਾਹ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਤਨਖ਼ਾਹ 18,000 ਰੁਪਏ ਤੱਕ ਹੋਵੇਗੀ।
ਚੋਣ ਪ੍ਰਕਿਰਿਆ
ਰੇਲਵੇ ਗਰੁੱਪ ਡੀ ਵਿਚ ਉਮੀਦਵਾਰਾਂ ਦੀ ਚੋਣ ਸੀ. ਬੀ. ਟੀ., ਪੀ. ਈ. ਟੀ., ਦਸਤਾਵੇਜ਼ ਵੈਰੀਫ਼ਿਕੇਸ਼ਨ ਅਤੇ ਮੈਡੀਕਲ ਐਗਜ਼ਾਮਿਨੇਸ਼ਨ ਜ਼ਰੀਏ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਵਿਚ 1/3 ਦੀ ਨੈਗੇਟਿਵ ਮਾਰਕਿੰਗ ਹੋਵੇਗੀ।
ਅਰਜ਼ੀ ਫ਼ੀਸ
PwBD / ਮਹਿਲਾ / ਟ੍ਰਾਂਸਜੈਂਡਰ / ਸਾਬਕਾ ਸੈਨਿਕ ਅਤੇ SC / ST / ਘੱਟ ਗਿਣਤੀ / ਆਰਥਿਕ ਤੌਰ 'ਤੇ ਪਛੜੇ ਵਰਗ (EBC) ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 250 ਰੁਪਏ ਰੱਖੀ ਗਈ ਹੈ। ਫੀਸਾਂ ਦਾ ਭੁਗਤਾਨ ਆਨਲਾਈਨ ਮੋਡ ਰਾਹੀਂ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਜੇਸੀਬੀ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ
NEXT STORY