ਨਿਊਯਾਰਕ - ਲਾਸਟ ਵੀਕ ਟੂ ਨਾਈਟ ਦੇ ਪ੍ਰਸਤੋਤਾ ਜਾਨ ਓਲੀਵਰ ਨੇ ਸੋਧ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਨਿੰਦਾ ਵਾਲੇ ਇਕ ਐਪੀਸੋਡ ਨੂੰ ਡਿਜ਼ਨੀ ਦੀ ਸਟ੍ਰੀਮਿੰਗ ਸੇਵਾ ਹਾਟਸਟਾਰ ਵੱਲੋਂ ਨਾ ਦਿਖਾਏ ਜਾਣ ਲਈ ਨਿੰਦਾ ਕੀਤੀ ਹੈ। ਅਮਰੀਕਾ ਵਿਚ ਐਤਵਾਰ ਨੂੰ ਪ੍ਰਸਾਰਿਤ ਹਾਲ ਹੀ ਵਿਚ ਐਪੀਸੋਡ ਵਿਚ ਕਮੇਡੀਅਨ ਨੇ ਭਾਰਤੀ ਟੀ. ਵੀ. ਨਿਊਜ਼ ਦੇ ਇਕ ਐਂਕਰ ਦਾ ਵੀ ਮਜ਼ਾਕ ਉਡਾਇਆ, ਜਿਸ ਨੇ ਆਖਿਆ ਸੀ ਕਿ ਮੋਦੀ ਐਪੀਸੋਡ ਦੇ ਨਾਲ ਓਲੀਵਰ ਨੇ ਖੁਦ ਨੂੰ ਸ਼ਰਮਿੰਦਾ ਕੀਤਾ ਹੈ।
ਐਮੀ ਅਵਾਰਡ ਜੇਤੂ ਸ਼ੋਅ ਦੇ ਕੁਝ ਐਪੀਸੋਡ ਨੂੰ ਹਾਟਸਟਾਰ 'ਤੇ ਭਾਰਤੀ ਸਬਸਕ੍ਰਾਇਬਰਾਂ ਲਈ ਹਰ ਮੰਗਲਵਾਰ ਦੀ ਸਵੇਰ 6 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। 25 ਫਰਵਰੀ ਨੂੰ ਸਵੇਰੇ 6 ਵਜੇ ਤੋਂ ਹਾਟਸਟਾਰ ਦੇ ਸਬਸਕ੍ਰਾਇਬਰਾਂ ਲਈ 'ਮੋਦੀ - ਲਾਸਟ ਵੀਕ ਟੂ ਨਾਈਟ ਵਿਦ ਜਾਨ ਓਲੀਵਰ' ਪ੍ਰਸਾਰਿਤ ਕੀਤਾ ਜਾਣ ਵਾਲਾ ਸੀ ਪਰ ਉਸ ਸਮੇਂ ਸਿਰਫ ਪਿਛਲੇ ਹਫਤੇ ਦਾ ਸ਼ੋਅ ਹੀ ਦਿਖਿਆ। ਓਲੀਵਰ ਨੇ ਆਖਿਆ ਕਿ ਭਾਰਤ ਵਿਚ ਉਨ੍ਹਾਂ ਦੇ ਦਰਸ਼ਕਾਂ ਨੇ ਸੂਚਿਤ ਕੀਤਾ ਕਿ ਉਥੇ ਐਪੀਸੋਡ ਦਾ ਪ੍ਰਸਾਰਣ ਨਹੀਂ ਹੋਇਆ।
ਓਲੀਵਰ ਨੇ ਆਖਿਆ ਕਿ ਕੁਝ ਹਫਤੇ ਪਹਿਲਾਂ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਸਟੋਰੀ ਕੀਤੀ, ਜਿਸ ਨੂੰ ਅਰਨਬ ਗੋਸਵਾਮੀ ਜਿਹੇ ਕੱਟਡ਼ ਮੋਦੀ ਸਮਰਥਕਾਂ ਨੇ ਪਸੰਦ ਨਹੀਂ ਕੀਤਾ, ਜਿਨ੍ਹਾਂ ਨੂੰ ਭਾਰਤ ਦਾ ਕਾਰਲਸਨ ਆਖਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਉਹ ਐਪੀਸੋਡ ਭਾਰਤ ਵਿਚ ਪ੍ਰਸਾਰਿਤ ਨਹੀਂ ਹੋਇਆ। ਸਾਡੇ ਕੁਝ ਦਰਸ਼ਕਾਂ ਨੇ ਸੂਚਿਤ ਕੀਤਾ ਕਿ ਹਾਟਸਟਾਰ ਨੇ ਭਾਰਤ ਵਿਚ ਇਸ ਐਪੀਸੋਡ ਵਿਚ ਇਸ ਨੂੰ ਅਪਲੋਡ ਨਹੀਂ ਕੀਤਾ। ਇਸ ਦਾ ਕੋਈ ਸਬੂਤ ਨਹੀਂ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ। ਉਨ੍ਹਾਂ ਆਖਿਆ ਕਿ ਹਾਟਸਟਾਰ ਨੇ ਖੁਦ ਹੀ ਇਸ ਨੂੰ ਸੈਂਸਰ ਕਰਨ ਦਾ ਫੈਸਲਾ ਕੀਤਾ ਜੋ ਚੰਗਾ ਨਹੀਂ ਹੈ।
COVID 19: IAF ਦੇ C-17 ਜਹਾਜ਼ ਰਾਹੀਂ ਈਰਾਨ 'ਚ ਫਸੇ ਭਾਰਤੀਆਂ ਦੀ ਕੱਲ ਹੋਵੇਗੀ ਵਾਪਸੀ
NEXT STORY