ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ 'ਤੇ ਤਿੱਖਾ ਬਿਆਨ ਦਿੱਤਾ ਹੈ। ਇਕ ਇੰਟਰਵਿਊ 'ਚ ਕੰਗਨਾ ਨੇ ਰਾਹੁਲ ਗਾਂਧੀ ਦੇ ਕੰਮ ਕਰਨ ਦੀ ਸ਼ੈਲੀ ਅਤੇ ਵਿਵਹਾਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਕੁਰਸੀ ਲਈ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਕੋਈ ਸਪੱਸ਼ਟ ਨਜ਼ਰ ਨਹੀਂ ਹੈ। ਉਹ ਆਪਣੇ ਕੰਮ ਅਤੇ ਵਿਹਾਰ ਵਿੱਚ ਬਿਲਕੁਲ ਰੱਦੀ ਹਨ। ਉਹਨਾਂ ਨੇ ਉਸ ਦੀ "ਕੁੱਲ Mess" ਕਹਿ ਕੇ ਆਲੋਚਨਾ ਕੀਤੀ।
ਇਹ ਵੀ ਪੜ੍ਹੋ - ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼
ਕੰਗਨਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵਿਵਹਾਰ ਅਤੇ ਕੰਮ ਕਰਨ ਦਾ ਤਰੀਕਾ ਬੇਨਿਯਮੀਆਂ ਨਾਲ ਭਰਿਆ ਹੋਇਆ ਹੈ। ਉਸ ਕੋਲ ਆਪਣਾ ਕੋਈ ਰਸਤਾ ਨਹੀਂ ਹੈ ਅਤੇ ਉਸ ਦੇ ਭਾਸ਼ਣਾਂ ਵਿਚ ਵੀ ਸਪੱਸ਼ਟਤਾ ਦੀ ਘਾਟ ਹੈ। ਉਨ੍ਹਾਂ ਰਾਹੁਲ ਗਾਂਧੀ ਦੀ ਤੁਲਨਾ ਉਹਨਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤੀ ਅਤੇ ਕਿਹਾ ਕਿ ਰਾਹੁਲ ਦਾ ਰਸਤਾ ਉਨ੍ਹਾਂ ਤੋਂ ਬਿਲਕੁਲ ਵੱਖਰਾ ਹੈ ਅਤੇ ਉਨ੍ਹਾਂ 'ਚ ਕਿਸੇ ਨੇਤਾ ਵਰਗੇ ਠੋਸ ਵਿਚਾਰ ਨਹੀਂ ਹਨ।
ਇਹ ਵੀ ਪੜ੍ਹੋ - ਜੈਪੁਰ ਤੋਂ ਅਗਵਾ ਹੋਏ ਨੌਜਵਾਨ ਦੀ ਪੁਲਸ ਨੇ ਫ਼ਿਲਮੀ ਅੰਦਾਜ਼ 'ਚ ਕੀਤੀ ਭਾਲ, ਵੇਖੋ ਵੀਡੀਓ
ਕੰਗਨਾ ਰਣੌਤ ਨੇ ਕੋਲਕਾਤਾ ਵਿੱਚ ਇੱਕ ਮਹਿਲਾ ਡਾਕਟਰ ਨਾਲ ਕੀਤੇ ਗਏ ਵਹਿਸ਼ੀ ਸਲੂਕ 'ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ, ਜੋ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਾਂਗ ਕੰਮ ਕਰ ਸਕਣ। ਉਨ੍ਹਾਂ ਕਿਹਾ, "ਕੋਲਕਾਤਾ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਸ਼ਰਮਨਾਕ ਹੈ ਅਤੇ ਅੱਜ ਕੱਲ੍ਹ ਨੇਤਾ ਸਿਰਫ਼ ਵੋਟ ਬੈਂਕ ਲਈ ਅਪਰਾਧੀਆਂ ਨਾਲ ਹੱਥ ਮਿਲਾਉਂਦੇ ਹਨ। ਮੈਨੂੰ ਯੋਗੀ ਆਦਿਤਿਆਨਾਥ 'ਤੇ ਮਾਣ ਹੈ ਅਤੇ ਸਾਨੂੰ ਅਜਿਹੇ ਰਾਸ਼ਟਰਵਾਦੀ ਨੇਤਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ - ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ
ਹਾਲ ਹੀ 'ਚ ਕੰਗਨਾ ਨੇ ਕਿਸਾਨ ਅੰਦੋਲਨ ਦੀ ਤੁਲਨਾ ਬੰਗਲਾਦੇਸ਼ 'ਚ ਹੋਈ ਹਿੰਸਾ ਨਾਲ ਕੀਤੀ ਸੀ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨਾਲ ਅਸਹਿਮਤੀ ਜ਼ਾਹਰ ਕਰਦੇ ਹੋਏ ਭਵਿੱਖ 'ਚ ਸਾਵਧਾਨ ਰਹਿਣ ਦੀ ਹਦਾਇਤ ਕੀਤੀ ਸੀ। ਕੰਗਨਾ ਨੇ ਮੰਨਿਆ ਕਿ ਪਾਰਟੀ ਲੀਡਰਸ਼ਿਪ ਨੇ ਉਸ ਨੂੰ ਝਿੜਕਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਹ ਹੁਣ ਤੋਂ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਚੁਣੇਗੀ। ਕੰਗਨਾ ਨੇ ਕਿਹਾ, "ਪਾਰਟੀ ਵੱਲੋਂ ਮੈਨੂੰ ਤਾੜਨਾ ਕੀਤੀ ਗਈ ਸੀ ਅਤੇ ਹੁਣ ਮੈਂ ਆਪਣੇ ਬਿਆਨਾਂ ਨੂੰ ਲੈ ਕੇ ਹੋਰ ਵੀ ਸਾਵਧਾਨ ਰਹਾਂਗੀ।" ਕੰਗਨਾ ਦੇ ਇਸ ਬਿਆਨ ਨਾਲ ਇਕ ਵਾਰ ਫਿਰ ਸਿਆਸੀ ਹਲਚਲ ਮਚ ਗਈ ਹੈ ਅਤੇ ਉਸ ਦੇ ਬਿਆਨਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ - ਸੜਕ 'ਤੇ ਖੜ੍ਹੇ ਟਰੱਕ ਨਾਲ ਜ਼ੋਰਦਾਰ ਟਕਰਾਈ ਤੇਜ਼ ਰਫ਼ਤਾਰ ਕਾਰ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਮੀਂਹ ਕਾਰਨ 16 ਲੋਕਾਂ ਦੀ ਮੌਤ, PM ਮੋਦੀ ਨੇ CM ਨੂੰ ਫੋਨ ਕਰ ਰਾਹਤ ਕਾਰਜਾਂ ਦਾ ਲਿਆ ਵੇਰਵਾ
NEXT STORY