ਮੁੰਬਈ : ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਮੁਅੱਤਲ ਕਰਨ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਕਿਹਾ ਕਿ ਕੰਗਣਾ ਦੇ ਟਵਿਟਰ 'ਤੇ ਵੈਰੀਫਾਈਡ ਅਕਾਊਂਟ ਨੂੰ ਬਲਾਕ ਕੀਤਾ ਜਾਵੇ, ਕਿਉਂਕਿ ਕੰਗਣਾ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਐਵਾਰਡ, ਸੂਚੀ 'ਚ ਜਾਣੋ ਕੌਣ-ਕੌਣ ਹੈ ਸ਼ਾਮਲ
ਬਾਰ ਐਂਡ ਬਾਰ ਨਾਮ ਦੇ ਵੈਰੀਫਾਇਡ ਟਵਿਟਰ ਅਕਾਉਂਟ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ। ਬਾਰ ਐਂਡ ਬਾਰ ਨੇ ਟਵੀਟ ਵਿਚ ਲਿਖਿਆ - 'ਕੰਗਣਾ ਰਣੌਤ ਦੇ ਟਵਿਟਰ ਅਕਾਊਂਟ, 'ਕੰਗਣਾ ਟੀਮ' ਨੂੰ ਮੁਅੱਤਲ ਕਰਣ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਇਹ ਕਿਹਾ ਗਿਆ ਹੈ ਕਿ ਕੰਗਣਾ ਆਪਣੇ ਅਕਾਊਂਟ ਤੋਂ ਦੇਸ਼ ਵਿਚ ਲਗਾਤਾਰ ਨਫ਼ਰਤ ਫੈਲਾਉਂਦੀ ਹੈ ਅਤੇ ਆਪਣੇ ਟਵੀਟ ਨਾਲ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ।' ਕੰਗਣਾ ਨੂੰ ਇਕ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ ਜਿਸ ਵਿਚ ਕੰਗਣਾ ਵੱਲੋਂ ਕਿਸਾਨ ਅੰਦੋਲਨ ਵਿਚ ਇਕ ਬਜ਼ੁਰਗ ਬੀਬੀ ਦੀ ਬੇਇੱਜ਼ਤੀ ਕਰਣ 'ਤੇ ਉਨ੍ਹਾਂ ਨੂੰ ਮਾਫ਼ੀ ਮੰਗਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ
ਕੰਗਣਾ ਨੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ - 'ਮੈਂ ਹਮੇਸ਼ਾ ਅਖੰਡ ਭਾਰਤ ਦੀ ਗੱਲ ਕਰਦੀ ਹਾਂ, ਟੁਕੜੇ-ਟੁਕੜੇ ਗੈਂਗ ਨਾਲ ਲੜਾਈ ਕਰਦੀ ਹਾਂ ਅਤੇ ਮੇਰੇ 'ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਮੈਂ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹਾਂ। ਵਾਹ! ਕਿਆ ਬਾਤ ਹੈ, ਉਂਝ ਟਵਿਟਰ ਹੀ ਮੇਰੇ ਲਈ ਇਕ ਸਿਰਫ਼ ਪਲੇਟਫਾਰਮ ਨਹੀਂ ਹੈ ਜਿੱਥੇ ਮੈਂ ਆਪਣੀ ਗੱਲ ਰੱਖ ਸਕਦੀ ਹਾਂ। ਇਕ ਚੁਟਕੀ ਵਿਚ ਹਜ਼ਾਰਾਂ ਕੈਮਰੇ ਮੇਰੀ ਸਟੇਟਮੈਂਟ ਨੂੰ ਰਿਕਾਰਡ ਕਰਣ ਆ ਜਾਣਗੇ।'
ਇਹ ਵੀ ਪੜ੍ਹੋ: ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਜੋਸ਼ ਭਰਨ ਲਈ ਪੰਜਾਬੀ ਗਾਇਕਾਂ ਨੇ ਬਣਾਏ ਗੀਤ (ਵੇਖੋ ਵੀਡੀਓ)
ਨੋਟ : ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਮੁਲਤਵੀ ਕਰਨ ਲਈ ਮੁੰਬਈ ਹਾਈਕੋਰਟ 'ਚ ਪਟੀਸ਼ਨ ਦਾਇਰ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਸਮਾਜ ਦੇ ਸਾਰੇ ਵਰਗਾਂ ਦੇ ਖ਼ਿਲਾਫ਼ ਹੈ ਖੇਤੀਬਾੜੀ ਸਬੰਧੀ ਕਾਨੂੰਨ: ਸੁਰਜੇਵਾਲਾ
NEXT STORY