ਇੰਟਰਨੈਸਨਲ ਡੈਸਕ- ਅੱਜ ਤੋਂ 40 ਸਾਲ ਪਹਿਲਾਂ ਕੈਨੇਡਾ ਦਾ ਮੌਂਟਰਿਆਲ ਤੋਂ ਲੰਡਨ-ਦਿੱਲੀ-ਮੁੰਬਈ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ 182 'ਕਨਿਸ਼ਕਾ' ਇਕ ਬੰਬ ਧਮਾਕੇ ਮਗਰੋਂ ਆਇਰਲੈਂਡ ਨੇੜੇ ਕ੍ਰੈਸ਼ ਹੋ ਗਈ ਸੀ, ਜਿਸ ਕਾਰਨ ਜਹਾਜ਼ ਸਵਾਰ ਸਾਰੇ 329 ਲੋਕਾਂ ਦੀ ਮੌਤ ਹੋ ਗਈ ਸੀ। ਇਹ ਏਅਰ ਇੰਡੀਆ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ।
ਇਸ ਹਾਦਸੇ ਦੀ 40ਵੀਂ ਵਰ੍ਹੇਗੰਢ ਮੌਕੇ ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਭਾਰਤੀ ਡੈਲੀਗੇਸ਼ਨ ਸਣੇ ਅੱਜ ਆਇਰਲੈਂਡ ਦੇ ਕੌਰਕ ਸ਼ਹਿਰ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਭਾਰਤ ਦੇ 7 ਹੋਰ ਸੰਸਦ ਮੈਂਬਰ ਤੇ ਵਿਧਾਇਕ ਵੀ ਕੌਰਕ ਪਹੁੰਚੇ ਹਨ, ਜਿੱਥੇ ਉਹ ਕਨਿਸ਼ਕਾ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ, ''ਏਅਰ ਇੰਡੀਆ ਦੀ ਫਲਾਈਟ ਕਨਿਸ਼ਕ 'ਤੇ ਹੋਏ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ ਮਨਾਉਣ ਲਈ ਆਇਰਲੈਂਡ ਦੇ ਕੌਰਕ ਸ਼ਹਿਰ ਪਹੁੰਚਿਆ ਹਾਂ। ਇਸ ਹਾਦਸੇ 'ਚ 329 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ।''
ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
ਉਨ੍ਹਾਂ ਅੱਗੇ ਕਿਹਾ, ''ਅੱਜ ਇਸ ਹਾਦਸੇ ਦੀ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿਸ 'ਚ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੈਂ ਭਾਰਤ ਤੋਂ ਆਪਣੇ ਸਾਥੀਆਂ ਸਣੇ ਇੱਥੇ ਪਹੁੰਚਿਆ ਹਾਂ। ਇਸ ਦੌਰਾਨ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਇਕਲ ਮਾਰਟਿਨ ਤੇ ਕੈਨੇਡਾ ਦੇ ਲੋਕ ਸੇਵਾਵਾਂ ਮਾਮਲਿਆਂ ਦੇ ਮੰਤਰੀ ਵੀ ਸਮਾਗਮ 'ਚ ਸ਼ਾਮਲ ਹੋਣਗੇ।''
ਇਸ ਸਮਾਗਮ 'ਚ ਮੰਤਰੀ ਹਰਦੀਪ ਪੁਰੀ ਤੋਂ ਇਲਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੌਮੀ ਸਕੱਤਰ ਨਰਿੰਦਰ ਰੈਨਾ, ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਬਲਦੇਵ ਔਲਖ, ਦਿੱਲੀ ਤੋਂ ਵਿਧਾਇਕ ਅਰਵਿੰਦਰ ਲਵਲੀ ਤੇ ਰਾਜਸਥਾਨ ਤੋਂ ਵਿਧਾਇਕ ਗੁਰਵੀਰ ਬਰਾੜ ਵੀ ਸ਼ਾਮਲ ਹੋਣਗੇ ਤੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
#WATCH | Union Minister Hardeep Singh Puri says, "...I have arrived on the island of Cork to participate in a ceremony, tomorrow morning, the 23rd of June, which marks the 40th anniversary of the bombing of an Air India flight, the Kanishka, in which 329 innocent lives were… pic.twitter.com/BMguIskiij
— ANI (@ANI) June 22, 2025
ਜ਼ਿਕਰਯੋਗ ਹੈ ਕਿ ਮੌਂਟਰਿਆਲ ਤੋਂ ਮੁੰਬਈ ਆ ਰਿਹਾ ਇਹ ਜਹਾਜ਼ ਆਇਰਲੈਂਡ ਨੇੜੇ ਬੰਬ ਧਮਾਕੇ ਕਾਰਨ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਜਹਾਜ਼ 'ਚ ਸਾਵਰ 329 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕਾਂ 'ਚ 268 ਕੈਨੇਡੀਅਨ, 27 ਬ੍ਰਿਟਿਸ਼ ਤੇ 22 ਭਾਰਤੀ ਲੋਕ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
UPI Auto Pay Scam ਨੇ ਵਧਾਈ ਚਿੰਤਾ, ਹਰ ਯੂਜ਼ਰ ਲਈ ਜ਼ਰੂਰੀ Alert
NEXT STORY