ਬੈਂਗਲੁਰੂ- ਕਰਨਾਟਕ 'ਚ ਬੁੱਧਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਿੰਗ ਦੌਰਾਨ ਵਿਜੇਪੁਰਾ ਜ਼ਿਲ੍ਹੇ ਦੇ ਮਸਾਬਿਨਲ ਪਿੰਡ ਦੇ ਲੋਕਾਂ ਨੇ EVM ਸ਼ਮੀਨ ਲੈ ਕੇ ਜਾ ਰਹੇ ਵਾਹਨ ਨੂੰ ਰੋਕ ਕੇ ਇਕ ਅਧਿਕਾਰੀ ਨਾਲ ਹੱਥੋਪਾਈ ਕੀਤੀ ਅਤੇ ਬੈਲਟ ਇਕਾਈਆਂ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਮਗਰੋਂ 23 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ।
ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਪਿੰਡ ਵਾਸੀਆਂ ਨੇ ਵਿਧਾਨ ਸਭਾ ਚੋਣਾਂ ਲਈ ਰਿਜ਼ਰਵ EVM ਲੈ ਕੇ ਜਾ ਰਹੇ ਇਕ ਅਧਿਕਾਰੀ ਦੇ ਵਾਹਨ ਨੂੰ ਰੋਕ ਕੇ ਦੋ ਬੈਲੇਟ ਯੂਨਿਟ ਅਤੇ VVPAT ਨੂੰ ਨੁਕਸਾਨ ਪਹੁੰਚਾਇਆ। ਕਮਿਸ਼ਨ ਨੇ ਕਿਹਾ ਕਿ ਅਧਿਕਾਰੀ ਨਾਲ ਕੁੱਟਮਾਰ ਕੀਤੀ ਗਈ। 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਉੱਚ ਅਧਿਕਾਰੀ ਪਿੰਡ ਪਹੁੰਚੇ, ਜੋ ਬਸਵਾਨਾ ਬਾਗੇਵਾੜੀ ਵਿਧਾਨ ਸਭਾ ਖੇਤਰ ਦੇ ਅਧੀਨ ਆਉਂਦਾ ਹੈ। ਪੁਲਸ ਸੂਤਰਾਂ ਮੁਤਾਬਕ ਪਿੰਡ ਵਿਚ ਅਫ਼ਵਾਹ ਫੈਲੀ ਕਿ ਅਧਿਕਾਰੀ EVM ਅਤੇ VVPAT ਮਸ਼ੀਨ ਬਦਲ ਰਹੇ ਹਨ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹ ਹਰਕਤ ਕੀਤੀ।
ਅਸਥਿਰ ਪਾਕਿਸਤਾਨ ਸਾਰੇ ਦੇਸ਼ਾਂ ਲਈ ਖ਼ਤਰਨਾਕ : ਫਾਰੂਕ ਅਬਦੁੱਲਾ
NEXT STORY