ਚਿੱਤਰਦੁਰਗ, (ਯੂ. ਐੱਨ. ਆਈ.)- ਕਰਨਾਟਕ ਵਿਧਾਨ ਸਭਾ ਦੇ ਡਿਪਟੀ ਸਪੀਕਰ ਰੁਦਰੱਪਾ ਲਮਾਨੀ ਚਿੱਤਰਦੁਰਗ ਜ਼ਿਲੇ ਦੇ ਹਿਰੀਯੂਰ ਨੇੜੇ ਇਕ ਸੜਕ ਹਾਦਸੇ ’ਚ ਜ਼ਖਮੀ ਹੋ ਗਏ। ਉਹ ਹਵੇਰੀ ਜ਼ਿਲੇ ’ਚ ਆਪਣੇ ਜੱਦੀ ਪਿੰਡ ਜਾ ਰਹੇ ਸਨ।
ਪੁਲਸ ਅਨੁਸਾਰ ਲਮਾਨੀ ਜਦੋਂ ਕਿਸੇ ਜ਼ਰੂਰੀ ਕੰਮ ਲਈ ਆਪਣੀ ਕਾਰ ’ਚੋਂ ਬਾਹਰ ਨਿਕਲੇ ਤਾਂ ਅਚਾਨਕ ਰਾਸ਼ਟਰੀ ਰਾਜਮਾਰਗ ’ਤੇ ਇਕ ਦੋਪਹੀਆ ਵਾਹਨ ਨਾਲ ਟਕਰਾਅ ਗਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਹਿਰੀਯੂਰ ਦੇ ਸਰਕਾਰੀ ਹਸਪਤਾਲ ’ਚ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਦਾਵਨਗੇਰੇ ਦੇ ਇਕ ਨਿੱਜੀ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ।
ਹੁਣ 21 ਹਜ਼ਾਰ ਤਨਖ਼ਾਹ ਨਹੀਂ ਸਗੋਂ ਹਰ ਮਹੀਨੇ ਮਿਲਣਗੇ 62 ਹਜ਼ਾਰ ਰੁਪਏ, 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ
NEXT STORY