ਸ਼੍ਰੀਨਗਰ/ਸ਼ਿਮਲਾ (ਏਜੰਸੀ, ਸੰਤੋਸ਼) - ਕਸ਼ਮੀਰ ਅਤੇ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਹੈ। ਇਸ ਕਾਰਨ ਦਿਨ ਦੇ ਤਾਪਮਾਨ ’ਚ ਕਈ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗੁਲਮਰਗ ਅਤੇ ਸੋਨਮਰਗ ਸਮੇਤ ਕਈ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ’ਤੇ ਪੂਰੀ ਰਾਤ ਬਰਫਬਾਰੀ ਹੋਈ, ਜਦਕਿ ਸ਼੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਨੇ ਠੰਡ ਵਧਾ ਦਿੱਤੀ ਹੈ। ਉਥੇ ਹੀ ਕਿੰਨੌਰ, ਲਾਹੌਲ-ਸਪਿਤੀ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਕਾਰਨ ਠੰਡ ਵਧ ਗਈ ਹੈ, ਜਦਕਿ ਸ਼ਿਮਲਾ ਅਤੇ ਮਨਾਲੀ ਸਮੇਤ ਹੇਠਲੇ ਇਲਾਕਿਆਂ ’ਚ ਪੂਰਾ ਦਿਨ ਬੱਦਲ ਛਾਏ ਰਹੇ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਅਧਿਕਾਰੀਆਂ ਅਨੁਸਾਰ, ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਗੁਰੇਜ਼, ਕੁਪਵਾੜਾ ਦੇ ਉੱਚੇ ਇਲਾਕਿਆਂ, ਜੋਜਿਲਾ ਦੱਰੇ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਮੁਗਲ ਰੋਡ ’ਤੇ ਵੀ ਬਰਫਬਾਰੀ ਹੋਈ ਹੈ। ਜੋਜਿਲਾ ਦੱਰੇ ’ਤੇ ਬਰਫ ਜਮ੍ਹਾ ਹੋਣ ਕਾਰਨ ਸ਼੍ਰੀਨਗਰ-ਲੇਹ ਕੌਮੀ ਮਾਰਗ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। 13 ਨਵੰਬਰ ਨੂੰ ਸ਼ਿਮਲਾ, ਕਾਂਗੜਾ, ਕੁੱਲੂ ਅਤੇ ਮੰਡੀ ਅਤੇ 14 ਨਵੰਬਰ ਨੂੰ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ’ਚ ਖ਼ਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ। 15 ਨਵੰਬਰ ਨੂੰ ਮੌਸਮ ਹਲਕਾ ਖ਼ਰਾਬ ਰਹਿਣ ਤੋਂ ਬਾਅਦ 16 ਤੋਂ 18 ਨਵੰਬਰ ਤੱਕ ਪੂਰੇ ਸੂਬੇ ’ਚ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ।
ਇਹ ਵੀ ਪੜ੍ਹੋ: ਧਮਕੀਆਂ 'ਤੇ ਭਾਰੀ ਪਿਆ ਦਿਲਜੀਤ ਦੋਸਾਂਝ ਦਾ ਕ੍ਰੇਜ਼! ਸ਼ੋਅ ਦੀਆਂ 95% ਤੋਂ ਵੱਧ ਟਿਕਟਾਂ ਹੋਈਆਂ ਬੁੱਕ
ਮੀਂਹ ਕਾਰਨ ਉੱਤਰੀ ਕਸ਼ਮੀਰ ’ਚ ਰਾਜਨਵਾਨੀ ਨੇੜੇ ਉੜੀ-ਬਾਰਾਮੂਲਾ ਕੌਮੀ ਮਾਰਗ ’ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਨਾਲ ਸੜਕ ’ਤੇ ਮਲਬਾ ਅਤੇ ਵੱਡੇ-ਵੱਡੇ ਪੱਥਰ ਇਕੱਠੇ ਹੋ ਗਏ ਅਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਇਸ ਕਾਰਨ ਕਈ ਯਾਤਰੀ ਰਸਤੇ ’ਚ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਖਾਤਿਆਂ 'ਚ ਆ ਗਏ 1100 ਰੁਪਏ! ਪੈਨਸ਼ਨਧਾਰਕਾਂ ਨੂੰ ਛੱਠ ਪੂਜਾ ਤੋਂ ਪਹਿਲਾਂ CM ਚੌਧਰੀ ਦਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਮੂ ’ਚ ‘PIA’ ਲਿਖਿਆ ਜਹਾਜ਼ ਵਰਗਾ ਗੁਬਾਰਾ ਮਿਲਿਆ
NEXT STORY