ਸ਼੍ਰੀਨਗਰ (ਵਾਰਤਾ)— ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਨੂੰ ਮੰਗਲਵਾਰ ਨੂੰ ਖੋਲ੍ਹ ਦਿੱਤਾ ਗਿਆ। ਕਸ਼ਮੀਰ ਘਾਟੀ ਵਿਚ ਇਸ ਹਾਈਵੇਅ ਨੂੰ ਜ਼ਰੂਰੀ ਸਾਮਾਨ ਦੀ ਉਪਲੱਬਧਤਾ ਲਈ ਵਪਾਰਕ ਵਾਹਨਾਂ ਲਈ ਖੋਲ੍ਹਿਆ ਗਿਆ ਹੈ ਪਰ ਯਾਤਰੀ ਵਾਹਨਾਂ ਨੂੰ ਹਾਈਵੇਅ ਤੋਂ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੰਮੂ ਅਤੇ ਸ਼੍ਰੀਨਗਰ ਤੋਂ ਦੋਹਾਂ ਪਾਸਿਓਂ ਯਾਤਰੀ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਸ਼ਮੀਰ ਘਾਟੀ ਵਿਚ ਜ਼ਰੂਰੀ ਸਾਮਾਨਾਂ ਤਾਜ਼ਾ ਸਬਜ਼ੀਆਂ, ਰਸੋਈ ਗੈਸ ਸਿਲੰਡਰ ਅਤੇ ਤੇਲ ਦੇ ਟੈਂਕਰਾਂ ਦੀ ਉਪਲਬੱਧਤਾ ਯਕੀਨੀ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਹਾਈਵੇਅ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਕਾਰਨ ਰਾਮਬਨ ਅਤੇ ਰਾਮਸੂ ਆਵਾਜਾਈ ਲਈ ਬੰਦ ਕਰ ਦਿੱਤੇ ਗਏ ਸਨ। ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਹਾਈਵੇਅ ਦੀ ਮੁਰੰਮਤ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਸੀਮਾ ਸੜਕ ਸੰਗਠਨ ਮਸ਼ੀਨਾਂ ਨਾਲ ਹਾਈਵੇਅ 'ਤੇ ਪਏ ਮਲਬੇ ਨੂੰ ਹਟਾਉਣ ਲਈ ਕੰਮ ਕਰ ਰਹੇ ਹਨ। ਹਾਈਵੇਅ ਦੇ ਵਾਰ-ਵਾਰ ਬੰਦ ਹੋਣ ਕਾਰਨ ਘਾਟੀ ਵਿਚ ਐੱਲ. ਪੀ. ਜੀ., ਪੈਟਰੋਲ, ਡੀਜ਼ਲ ਅਤੇ ਤਾਜ਼ਾ ਸਬਜ਼ੀਆਂ ਦੀ ਭਾਰੀ ਕਮੀ ਹੋ ਗਈ ਹੈ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਸ਼੍ਰੀਨਗਰ ਵਿਚ ਗੈਸ ਏਜੰਸੀਆਂ ਨੇ ਗੈਸ ਸਿਲੰਡਰਾਂ ਦੀ ਹੋਮ ਡਿਲਿਵਰੀ ਰੋਕ ਦਿੱਤੀ ਹੈ, ਜਿਸ ਤੋਂ ਬਾਅਦ ਇੱਥੇ ਸਵੇਰ ਤੋਂ ਹੀ ਗੈਸ ਡੀਲਰਾਂ ਦੇ ਵਿਕਰੀ ਕੇਂਦਰ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹਨ।
ਓਧਰ ਬਰਫ ਦੀ ਵਜ੍ਹਾ ਕਰ ਕੇ ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ ਅਤੇ ਦੱਖਣੀ-ਕਸ਼ਮੀਰ ਵਿਚ ਸ਼ੋਪੀਆਂ, ਜੰਮੂ ਖੇਤਰ ਦੇ ਰਾਜੌਰੀ ਤੇ ਪੁੰਛ ਵਿਚਾਲੇ ਇਤਿਹਾਸਕ 86 ਕਿਲੋਮੀਟਰ ਲੰਬੇ ਮੁਗ਼ਲ ਰੋਡ ਤੋਂ ਇਲਾਵਾ ਅਨੰਤਨਾਗ-ਕਿਸ਼ਤਵਾੜ ਰੋਡ ਪਿਛਲੇ ਸਾਲ ਦਸੰਬਰ ਤੋਂ ਹੀ ਬੰਦ ਹੈ। ਇਸ ਹਾਈਵੇਅ ਨੂੰ ਅਪ੍ਰੈਲ ਜਾਂ ਮਈ ਵਿਚ ਫਿਰ ਤੋਂ ਖੋਲ੍ਹਣ ਦੀ ਸੰਭਾਵਨਾ ਹੈ।
ਅੱਜ ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ
NEXT STORY