ਨਵੀਂ ਦਿੱਲੀ, (ਭਾਸ਼ਾ)- ਕੇਦਾਰਨਾਥ ਧਾਮ ਦਿੱਲੀ ਟਰੱਸਟ ਦੇ ਸੰਸਥਾਪਕ ਸੁਰਿੰਦਰ ਰੌਤੇਲਾ ਨੇ ਬੁੱਧਵਾਰ ਨੂੰ ਜ਼ੋਰ ਦਿੱਤਾ ਕਿ ਉਹ ਇਥੇ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਤੋਂ ਪਿੱਛੇ ਨਹੀਂ ਹਟਣਗੇ ਅਤੇ ਲੋੜ ਪੈਣ ’ਤੇ ਕਾਨੂੰਨੀ ਲੜਾਈ ਲਈ ਵੀ ਤਿਆਰ ਹਨ।
ਉੱਤਰਾਖੰਡ ਵਿਚ ਤੀਰਥ ਸਥਾਨਾਂ ਅਤੇ ਮੰਦਰਾਂ ਦੀ ਨਿਗਰਾਨੀ ਕਰਨ ਵਾਲੀ ਸਿਖਰ ਸੰਸਥਾ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀ. ਕੇ. ਟੀ. ਸੀ.) ਨੇ ਇਥੇ ਬੁਰਾੜੀ ਵਿਚ ਮੂਲ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਦੀ ਯੋਜਨਾ ਲਈ ਦਿੱਲੀ ਟਰੱਸਟ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਰਗੇ ਚਾਰ ਧਾਮਾਂ ਵਿਚੋਂ ਇਕ ਦਾ ਪ੍ਰਤੀਰੂਪ ਬਣਾਉਣ ਦੀ ਯੋਜਨਾ ’ਤੇ ਉੱਤਰਾਖੰਡ ਦੇ ਪੁਜਾਰੀਆਂ ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਰੌਤੇਲਾ ਨੇ ਕਿਹਾ ਕਿ ਉਨ੍ਹਾਂ ਨੇ ਭੰਬਲਭੂਸੇ ਤੋਂ ਬਚਣ ਲਈ ਆਪਣੇ ਟਰੱਸਟ ਦੇ ਨਾਂ ਤੋਂ ‘ਧਾਮ’ ਸ਼ਬਦ ਹਟਾਉਣ ਦਾ ਫੈਸਲਾ ਕੀਤਾ ਹੈ ਪਰ ਉਹ ਇਥੇ ਸ਼ਰਧਾਲੂਆਂ ਲਈ ਮੰਦਰ ਬਣਾਉਣ ਤੋਂ ਪਿੱਛੇ ਨਹੀਂ ਹਟਣਗੇ।
ਜਗਨਨਾਥ ਮੰਦਰ 'ਚ ਅੱਜ ਬੰਦ ਰਹੇਗਾ ਸ਼ਰਧਾਲੂਆਂ ਦਾ ਦਾਖਲਾ
NEXT STORY