ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਵਿਚ ਆਪਣਾ ਜ਼ਿਆਦਾਤਰ ਸਮਾਂ ਧਿਆਨ ਲਾਉਣ, ਕਿਤਾਬਾਂ ਪੜ੍ਹਨ ਅਤੇ ਯੋਗਾ ਕਰਨ ਵਿਚ ਬਿਤਾ ਰਹੇ ਹਨ। ਜੇਲ੍ਹ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ 'ਚ ਬੰਦ ਹੋਣ ਵਾਲੇ ਪਹਿਲੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਨੰਬਰ-2 ਦੇ ਜਨਰਲ ਵਾਰਡ ਨੰਬਰ-3 ਸਥਿਤ 14 ਫੁੱਟ ਲੰਬੇ 8 ਫੁੱਟ ਚੌੜੇ ਕਮਰੇ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਆਬਕਾਰੀ ਨੀਤੀ ਮਾਮਲੇ ਵਿਚ ਇਕ ਅਦਾਲਤ ਵਲੋਂ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜੇ ਜਾਣ ਮਗਰੋਂ ਤਿਹਾੜ ਜੇਲ੍ਹ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ ਤੋਂ ਆਇਆ CM ਕੇਜਰੀਵਾਲ ਦਾ ਸੰਦੇਸ਼, ਵਿਧਾਇਕਾਂ ਨੂੰ ਦਿੱਤੇ ਇਹ ਆਦੇਸ਼
ਜੇਲ੍ਹ ਸੂਤਰਾਂ ਮੁਤਾਬਕ ਕੇਜਰੀਵਾਲ ਦਿਨ ਵਿਚ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਨ ਅਤੇ ਯੋਗਾ ਕਰਨ ਵਿਚ ਬਤੀਤ ਕਰਦੇ ਹਨ। ਹਰ ਦਿਨ ਦੋ ਵਾਰ ਧਿਆਨ ਲਾਉਂਦੇ ਹਨ। ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਉਹ ਹਰ ਦਿਨ ਸਵੇਰੇ ਅਤੇ ਸ਼ਾਮ ਕਰੀਬ ਡੇਢ ਘੰਟੇ ਯੋਗਾ ਕਰਦੇ ਹਨ ਅਤੇ ਧਿਆਨ ਲਾਉਂਦੇ ਹਨ। ਉਨ੍ਹਾਂ ਨੂੰ ਅਕਸਰ ਆਪਣੇ ਸੈੱਲ ਵਿਚ ਕੁਰਸੀ 'ਤੇ ਬੈਠ ਕੇ ਕਿਤਾਬਾਂ ਪੜ੍ਹਦੇ ਅਤੇ ਕੁਝ ਲਿਖਦੇ ਵੇਖਿਆ ਜਾਂਦਾ ਹੈ। ਜੇਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੇਜਰੀਵਾਲ ਕੈਦੀਆਂ ਲਈ ਲਾਈਬ੍ਰੇਰੀ ਵਿਚ ਉਪਲੱਬਧ ਕਿਤਾਬਾਂ ਵੀ ਪੜ੍ਹ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰ ਅਜੇ ਤੱਕ ਉਨ੍ਹਾਂ ਨੇ ਕੋਈ ਹੋਰ ਕਿਤਾਬ ਨਹੀਂ ਮੰਗੀ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਆਪਣੇ ਰੂਮ ਵਿਚ 20 ਚੈਨਲਾਂ ਵਾਲਾ ਇਕ ਟੀ. ਵੀ. ਉਪਲੱਬਧ ਕਰਵਾਇਆ ਗਿਆ ਹੈ ਪਰ ਉਹ ਇਸ ਨੂੰ ਵੇਖਣ ਦੇ ਬਹੁਤੇ ਸ਼ੌਕੀਨ ਨਹੀਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕੇਜਰੀਵਾਲ ਨੂੰ ਰੋਜ਼ ਚਾਹ ਅਤੇ ਘਰ ਤੋਂ ਲਿਆਂਦਾ ਗਿਆ ਭੋਜਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਆਬਕਾਰੀ ਨੀਤੀ ਮਾਮਲਾ: 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਰਹਿਣਗੇ ਕੇਜਰੀਵਾਲ
ਮੁੱਖ ਮੰਤਰੀ ਨੂੰ ਆਪਣੀ ਕੋਠੜੀ ਦੀ ਸਫ਼ਾਈ ਲਈ ਇਕ ਝਾੜੂ, ਇਕ ਬਾਲਟੀ ਅਤੇ ਕੱਪੜੇ ਦਾ ਇਕ ਟੁਕੜਾ ਵੀ ਮੁਹੱਈਆ ਕਰਵਾਇਆ ਗਿਆ ਹੈ, ਜੋ ਜੇਲ੍ਹ ਮੈਨੂਅਲ ਅਨੁਸਾਰ ਸਾਰੇ ਕੈਦੀਆਂ ਨੂੰ ਦਿੱਤਾ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਿਹਾੜ ਜੇਲ੍ਹ ਦੇ ਅਧਿਕਾਰੀ ਸੈੱਲ 'ਚ ਲੱਗੇ ਦੋ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ 24 ਘੰਟੇ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਮੁੱਖ ਮੰਤਰੀ ਦੀ ਕੋਠੜੀ ਦੇ ਬਾਹਰ ਇਕ ਛੋਟੀ ਜਿਹੀ ਥਾਂ (ਲਾਬੀ) ਹੈ, ਜਿੱਥੇ ਉਹ ਸੈਰ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, CM ਅਹੁਦੇ ਤੋਂ ਹਟਾਉਣ ਦੀ ਦੂਜੀ ਪਟੀਸ਼ਨ ਵੀ ਕੀਤੀ ਰੱਦ
NEXT STORY