Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 17, 2026

    3:55:39 PM

  • stock market surges   nifty crosses 24 300

    ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਕਾਰਨ ਸ਼ੇਅਰ...

  • prophecies coming true in israel

    ਕੀ ਬਾਈਬਲ-ਕੁਰਾਨ ਦੀਆਂ ਭਵਿੱਖਬਾਣੀਆਂ ਇਜ਼ਰਾਈਲ 'ਚ...

  • boy dies under suspicious circumstances in hoshiarpur jail

    "ਅਮਨ ਮੁੜ ਆ ਪੁੱਤ ਓਏ"! ਪੈਰੋਲ ਕੱਟ ਕੇ ਵਾਪਸ ਜੇਲ੍ਹ...

  • married woman attempts suicide by swallowing poison

    Punjab: ਮੈਂ ਤੇਰੇ ਲਈ ਮਰ ਰਹੀ...ਵੀਡੀਓ ਬਣਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਕੇਜਰੀਵਾਲ ਨੇ ਜੇਲ੍ਹ 'ਚ ਇਹ 3 ਕਿਤਾਬਾਂ ਮੰਗਵਾਉਣ ਦੀ ਕੀਤੀ ਬੇਨਤੀ, ਜਾਣੋ ਕੀ ਹੋਵੇਗੀ ਰੋਜ਼ਾਨਾ ਦੀ ਰੁਟੀਨ

NATIONAL News Punjabi(ਦੇਸ਼)

ਕੇਜਰੀਵਾਲ ਨੇ ਜੇਲ੍ਹ 'ਚ ਇਹ 3 ਕਿਤਾਬਾਂ ਮੰਗਵਾਉਣ ਦੀ ਕੀਤੀ ਬੇਨਤੀ, ਜਾਣੋ ਕੀ ਹੋਵੇਗੀ ਰੋਜ਼ਾਨਾ ਦੀ ਰੁਟੀਨ

  • Edited By Harinder Kaur,
  • Updated: 01 Apr, 2024 06:49 PM
New Delhi
kejriwal requested to order these 3 books in jail know what will be the routine
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉਸ ਐਵੇਨਿਊ ਅਦਾਲਤ ਵਲੋਂ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੁਣ ਉਨ੍ਹਾਂ ਨੂੰ 15 ਅਪ੍ਰੈਲ ਤੱਕ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰੱਖਿਆ ਜਾਵੇਗਾ। ਇਸ ਦੌਰਾਨ ਕੇਜਰੀਵਾਲ ਨੇ ਜੇਲ੍ਹ ਰਵਾਨਾ ਹੋਣ ਤੋਂ ਪਹਿਲਾਂ ਤਿੰਨ ਕਿਤਾਬਾਂ ਦੀ ਮੰਗ ਕੀਤੀ ਹੈ। ਇਸ ਕਾਰਨ ਕੇਜਰੀਵਾਲ ਨੇ ਆਪਣੇ ਵਕੀਲਾਂ ਰਾਹੀਂ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਕਿਤਾਬਾਂ ਦੀ ਮੰਗ ਅਦਾਲਤ ਦੇ ਸਾਹਮਣੇ ਰੱਖੀ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਤਿੰਨ ਕਿਤਾਬਾਂ 'ਚ ਭਗਵਦ ਗੀਤਾ, ਰਾਮਾਇਣ ਅਤੇ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦੀ ਕਿਤਾਬ 'ਹਾਊ ਪ੍ਰਾਈਮ ਮਿਨਿਸਟਰ ਡਿਸਾਈਡਜ਼' ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ ਜੇਲ੍ਹ ਵਿੱਚ ਆਪਣੀਆਂ ਜ਼ਰੂਰੀ ਦਵਾਈਆਂ ਦੀ ਵੀ ਮੰਗ ਕੀਤੀ ਹੈ। ਇਸ ਦੌਰਾਨ, ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਤਿਹਾੜ ਜੇਲ੍ਹ ਨੰਬਰ ਦੋ, ਨੰਬਰ ਤਿੰਨ ਅਤੇ ਨੰਬਰ ਪੰਜ ਦੇ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸ ਜੇਲ੍ਹ 'ਚ ਰਹਿਣਗੇ?

ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਨੂੰ ਤਿਹਾੜ ਦੀ ਕਿਸ ਬੈਰਕ 'ਚ ਰੱਖਿਆ ਜਾਵੇਗਾ, ਇਹ ਅਜੇ ਤੈਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਜੇਲ੍ਹ ਨੰਬਰ ਦੋ ਤੋਂ ਜੇਲ੍ਹ ਨੰਬਰ ਪੰਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮਨੀਸ਼ ਸਿਸੋਦੀਆ ਨੂੰ ਜੇਲ੍ਹ ਨੰਬਰ ਇੱਕ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ਦੀ ਜੇਲ੍ਹ ਨੰਬਰ ਸੱਤ ਵਿੱਚ ਰੱਖਿਆ ਗਿਆ ਹੈ। ਕੇ ਕਵਿਤਾ ਨੂੰ ਲੇਡੀ ਜੇਲ੍ਹ ਨੰਬਰ 6 ਵਿੱਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਤਿਹਾੜ ਜੇਲ੍ਹ ਵਿੱਚ ਕੁੱਲ 9 ਜੇਲ੍ਹਾਂ ਹਨ, ਜਿਨ੍ਹਾਂ ਵਿੱਚ ਕਰੀਬ 12 ਹਜ਼ਾਰ ਕੈਦੀ ਹਨ। ਇਸ ਜੇਲ੍ਹ ਵਿੱਚ ਈਡੀ ਅਤੇ ਸੀ.ਬੀ.ਆਈ. ਨਾਲ ਸਬੰਧਿਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ। 

ਰੋਜ਼ਾਨਾ ਦੀ ਰੁਟੀਨ ਕੀ ਹੋਵੇਗੀ?

ਜੇਲ੍ਹ ਵਿੱਚ ਸਾਰਿਆਂ ਦਾ ਇੱਕੋ ਜਿਹਾ ਨੇਮ ਹੈ। ਜਿਵੇਂ ਹੀ ਸੂਰਜ ਚੜ੍ਹਦਾ ਹੈ, ਕੈਦੀਆਂ ਦੀਆਂ ਕੋਠੜੀਆਂ ਅਤੇ ਬੈਰਕਾਂ ਨੂੰ ਖੋਲ੍ਹਿਆ ਜਾਂਦਾ ਹੈ, ਜਿਸ ਤੋਂ ਬਾਅਦ ਸਵੇਰੇ 6.40 ਵਜੇ ਦੇ ਕਰੀਬ ਨਾਸ਼ਤੇ ਲਈ ਚਾਹ ਅਤੇ ਰੋਟੀ ਦਿੱਤੀ ਜਾਂਦੀ ਹੈ। ਇਸ਼ਨਾਨ ਕਰਨ ਤੋਂ ਬਾਅਦ ਜੇ ਕਿਸੇ ਨੂੰ ਅਦਾਲਤ ਵਿਚ ਜਾਣਾ ਹੋਵੇ ਜਾਂ ਕਿਸੇ ਨੂੰ ਮਿਲਣਾ ਹੋਵੇ ਤਾਂ ਉਸ ਲਈ ਤਿਆਰ ਕੀਤਾ ਜਾਂਦਾ ਹੈ। ਸਵੇਰੇ 10:30-11 ਵਜੇ ਦੇ ਕਰੀਬ ਖਾਣੇ ਵਿੱਚ ਦਾਲ, ਇੱਕ ਸਬਜ਼ੀ ਅਤੇ ਪੰਜ ਰੋਟੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜਿਹੜੇ ਕੈਦੀ ਰੋਟੀਆਂ ਨਹੀਂ ਖਾਂਦੇ ਉਨ੍ਹਾਂ ਨੂੰ ਚੌਲ ਦਿੱਤੇ ਜਾਂਦੇ ਹਨ।

ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੈਦੀਆਂ ਨੂੰ ਬੈਰਕਾਂ ਵਿੱਚ ਬੰਦ ਕੀਤਾ ਜਾਂਦਾ ਹੈ। ਫਿਰ ਤਿੰਨ ਵਜੇ ਕੈਦੀਆਂ ਨੂੰ ਬੈਰਕਾਂ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਉਨ੍ਹਾਂ ਨੂੰ 3.30 ਵਜੇ ਚਾਹ ਅਤੇ ਦੋ ਬਿਸਕੁਟ ਦਿੱਤੇ ਜਾਂਦੇ ਹਨ। ਫਿਰ ਸ਼ਾਮ 4 ਵਜੇ ਦੇ ਕਰੀਬ ਜੇਕਰ ਕੋਈ ਵਕੀਲ ਮਿਲਣਾ ਚਾਹੁੰਦਾ ਹੈ ਤਾਂ ਉਹ ਮਿਲ ਸਕਦਾ ਹੈ। ਸ਼ਾਮ 5.30 ਵਜੇ ਕੈਦੀਆਂ ਨੂੰ ਰਾਤ ਦਾ ਖਾਣਾ ਦਿੱਤਾ ਜਾਂਦਾ ਹੈ, ਜਿਸ ਵਿੱਚ ਦਾਲ, ਇੱਕ ਸਬਜ਼ੀ ਅਤੇ ਪੰਜ ਰੋਟੀਆਂ ਹੁੰਦੀਆਂ ਹਨ। ਫਿਰ 6.30 ਜਾਂ 7 ਵਜੇ ਜਦੋਂ ਸੂਰਜ ਡੁੱਬਦਾ ਹੈ ਤਾਂ ਸਾਰੇ ਕੈਦੀਆਂ ਨੂੰ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੈਦੀਆਂ ਨੂੰ ਜੇਲ੍ਹ ਵਿੱਚ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਟੀਵੀ ਦੇਖਣ ਦੀ ਆਗਿਆ ਹੈ। ਇਸ ਸਮੇਂ ਦੌਰਾਨ, ਸਿਰਫ 18 ਤੋਂ 20 ਚੈਨਲਾਂ ਨੂੰ ਹੀ ਵੇਖਣ ਦੀ ਆਗਿਆ ਹੈ, ਜਿਸ ਵਿੱਚ ਖ਼ਬਰਾਂ ਤੋਂ ਲੈ ਕੇ ਖੇਡਾਂ ਅਤੇ ਮਨੋਰੰਜਨ ਤੱਕ ਦੇ ਚੈਨਲ ਸ਼ਾਮਲ ਹਨ। 

ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਹੋਏ ਕੇਜਰੀਵਾਲ 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੀਬ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ 21 ਮਾਰਚ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਸ਼ਰਾਬ ਘੁਟਾਲੇ ਵਿੱਚ ਰਾਉਸ ਐਵੇਨਿਊ ਕੋਰਟ ਨੇ ਉਸ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਲੋੜ ਪੈਣ 'ਤੇ ਜੇਲ੍ਹ ਤੋਂ ਸਰਕਾਰ ਚਲਾਉਣਗੇ।

ਨਵੀਂ ਸ਼ਰਾਬ ਨੀਤੀ ਕੀ ਸੀ?

ਤੁਹਾਨੂੰ ਦੱਸ ਦੇਈਏ ਕਿ 22 ਮਾਰਚ 2021 ਨੂੰ ਮਨੀਸ਼ ਸਿਸੋਦੀਆ ਨੇ ਨਵੀਂ ਸ਼ਰਾਬ ਨੀਤੀ ਦਾ ਐਲਾਨ ਕੀਤਾ ਸੀ। 17 ਨਵੰਬਰ 2021 ਨੂੰ, ਨਵੀਂ ਸ਼ਰਾਬ ਨੀਤੀ ਭਾਵ ਆਬਕਾਰੀ ਨੀਤੀ 2021-22 ਲਾਗੂ ਕੀਤੀ ਗਈ ਸੀ। ਨਵੀਂ ਸ਼ਰਾਬ ਨੀਤੀ ਆਉਣ ਤੋਂ ਬਾਅਦ ਸਰਕਾਰ ਸ਼ਰਾਬ ਦੇ ਕਾਰੋਬਾਰ ਤੋਂ ਬਾਹਰ ਆ ਗਈ ਅਤੇ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨਿੱਜੀ ਹੱਥਾਂ ਵਿੱਚ ਚਲੀਆਂ ਗਈਆਂ। ਨਵੀਂ ਨੀਤੀ ਲਿਆਉਣ ਪਿੱਛੇ ਸਰਕਾਰ ਦਾ ਤਰਕ ਸੀ ਕਿ ਇਸ ਨਾਲ ਮਾਫੀਆ ਰਾਜ ਖਤਮ ਹੋਵੇਗਾ ਅਤੇ ਸਰਕਾਰ ਦਾ ਮਾਲੀਆ ਵਧੇਗਾ। ਹਾਲਾਂਕਿ, ਨਵੀਂ ਨੀਤੀ ਸ਼ੁਰੂ ਤੋਂ ਹੀ ਵਿਵਾਦਪੂਰਨ ਰਹੀ। ਜਦੋਂ ਹੰਗਾਮਾ ਵਧਿਆ ਤਾਂ ਸਰਕਾਰ ਨੇ 28 ਜੁਲਾਈ 2022 ਨੂੰ ਨਵੀਂ ਸ਼ਰਾਬ ਨੀਤੀ ਨੂੰ ਰੱਦ ਕਰ ਦਿੱਤਾ।


 

  • Kejriwal
  • jail
  • 3 books
  • request
  • routine
  • ਕੇਜਰੀਵਾਲ
  • ਜੇਲ੍ਹ
  • 3 ਕਿਤਾਬ
  • ਬੇਨਤੀ
  • ਰੁਟੀਨ

ਅੱਤਵਾਦੀ ਪੰਨੂ ਦੇ ਮਾਮਲੇ 'ਚ ਬੋਲਿਆ ਅਮਰੀਕਾ, ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ

NEXT STORY

Stories You May Like

  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • amarnath yatra july 3 start registration
    ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ ਰਜਿਸਟ੍ਰੇਸ਼ਨ ਤੇ ਨਵੇਂ ਨਿਯਮ
  • nclat adjourns hearing on vedanta  s plea against adani  s bid for jal
    NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ
  • 3 accused arrested for smuggling weapons in amritsar
    ਅੰਮ੍ਰਿਤਸਰ 'ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਫੜੇ ਗਏ 3 ਮੁਲਜ਼ਮ, 6 ਪਿਸਤੌਲਾਂ ਵੀ ਬਰਾਮਦ
  • 3 major incidents in bathinda death while cleaning gun
    ਬਠਿੰਡਾ 'ਚ 3 ਵੱਡੀਆਂ ਘਟਨਾਵਾਂ: ਬੰਦੂਕ ਸਾਫ ਕਰਦੇ ਸਮੇਂ ਮੌਤ, ਵਿਧਾਇਕ ਜੇਲ੍ਹ ਸ਼ਿਫਟ, ਨੌਜਵਾਨ ਨੇ ਝੀਲ 'ਚ ਲਾਈ ਛਾਲ
  • patients   these medicines may become expensive by up to 20
    ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ
  •   rab da radio 3   enters second week
    ‘ਰੱਬ ਦਾ ਰੇਡੀਓ 3’ ਨੇ ਦੂਜੇ ਹਫ਼ਤੇ ’ਚ ਕੀਤੀ ਐਂਟਰੀ, ਦਰਸ਼ਕਾਂ ਦਾ ਪਿਆਰ ਜਾਰੀ
  • boy dies under suspicious circumstances in hoshiarpur jail
    "ਅਮਨ ਮੁੜ ਆ ਪੁੱਤ ਓਏ"! ਪੈਰੋਲ ਕੱਟ ਕੇ ਵਾਪਸ ਜੇਲ੍ਹ ਗਏ ਨੌਜਵਾਨ ਦੀ ਮੌਤ, ਧਾਹਾਂ ਮਾਰ ਰੋਈ ਮਾਂ
  • preparations for strict action against corruption in tehbazari branch
    ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਖੁੱਲ੍ਹੇਆਮ ਭ੍ਰਿਸ਼ਟਾਚਾਰ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • vehicles overturn in horrific truck car collision on highway jalandhar goraya
    ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ
  • impact of gulf war visible in punjab it became difficult for house builders
    ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ ਵਾਲਿਆਂ ਲਈ ਹੋਇਆ ਔਖਾ
  • 5 suppliers arrested for selling drugs
    ਕਪੂਰਥਲਾ ਤੋਂ ਜਲੰਧਰ ਚਿੱਟਾ ਵੇਚਣ ਆਉਣ ਵਾਲਿਆਂ ਸਮੇਤ 5 ਸਪਲਾਇਰ ਗ੍ਰਿਫ਼ਤਾਰ
  • new in pnb bank robbery case jalandhar   one person arrested
    ਜਲੰਧਰ: PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ 'ਚ ਨਵੀਂ ਅਪਡੇਟ! ਸਾਬਕਾ DSP ਦੇ...
  • terror of robbers in jalandhar
    ਜਲੰਧਰ 'ਚ ਲੁਟੇਰਿਆਂ ਦੀ ਦਹਿਸ਼ਤ! ਈ-ਰਿਕਸ਼ਾ ਸਵਾਰ ਮਾਂ-ਧੀ 'ਤੇ ਹਮਲਾ, ਗਹਿਣੇ ਤੇ...
  • important news for pilgrims going on shri amarnath yatra
    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
Trending
Ek Nazar
sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

major on the 8th pay commission minimum salary

ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay...

school principal caught by vigilance taking rs 6 000 bribe

6,000 ਰੁਪਏ ਰਿਸ਼ਵਤ ਲੈਂਦਾ ਸਕੂਲ ਦਾ ਪ੍ਰਿੰਸੀਪਲ ਵਿਜੀਲੈਂਸ ਵੱਲੋਂ ਕਾਬੂ

important news for pilgrims going on shri amarnath yatra

ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

zelensky honored with international award

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

pm modi  s   blank cheque   offer to opposition over women  s quota bill

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

long power cut in punjab tomorrow

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

epfo 3 0 pf withdrawal via atm to get easier no impact on pension

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • rajya sabha  deputy speaker  harivansh  proceedings  adjournment
      ਹਰੀਵੰਸ਼ ਦੇ ਡਿਪਟੀ ਸਪੀਕਰ ਚੁਣੇ ਜਾਣ ਮਗਰੋਂ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਹੋਈ...
    • heavy rain alert yellow alert
      ਅਗਲੇ 48 ਘੰਟੇ ਅਹਿਮ! ਬਦਲ ਸਕਦਾ ਮੌਸਮ ਦਾ ਮਿਜਾਜ਼, ਕਈ ਸੂਬਿਆਂ 'ਚ ਮੀਂਹ ਦਾ...
    • narendra modi  rajya sabha  deputy speaker  harivansh  congratulations
      ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼ ਨੂੰ PM ਨੇ ਦਿੱਤੀ ਵਧਾਈ, ਬੋਲੇ- ਸਦਨ ਨੂੰ...
    • statewise quota delimitation from punjab to bihar know all details
      ਪੰਜਾਬ ਵਿੱਚ ਵੱਧ ਜਾਣਗੀਆਂ ਲੋਕ ਸਭਾ ਸੀਟਾਂ, ਕਿਸ ਸੂਬੇ ਦਾ ਕਿੰਨਾ ਕੋਟਾ, ਜਾਣੋ...
    • children eat rasgulla thrown tandoor
      ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...
    • lok sabha voting women reservation act 2023 notification
      ਲੋਕ ਸਭਾ 'ਚ ਸੋਧ 'ਤੇ ਵੋਟਿੰਗ ਤੋਂ ਪਹਿਲਾਂ ਲਾਗੂ ਹੋਇਆ ਮਹਿਲਾ ਰਾਖਵਾਂਕਰਨ ਐਕਟ...
    • chandra shekhar jayanti pm modi tribute
      ਚੰਦਰ ਸ਼ੇਖਰ ਦੀ ਜਯੰਤੀ 'ਤੇ PM ਮੋਦੀ ਵਲੋਂ ਸ਼ਰਧਾਂਜਲੀ ਭੇਟ, ਉਨ੍ਹਾਂ ਦੇ...
    • harivansh  rajya sabha  deputy speaker  tenure
      ਹਰੀਵੰਸ਼ ਲਗਾਤਾਰ ਤੀਜੀ ਵਾਰ ਬਣੇ ਰਾਜ ਸਭਾ ਦੇ ਡਿਪਟੀ ਸਪੀਕਰ, ਬਿਨਾਂ ਵਿਰੋਧ ਚੁਣੇ ਗਏ
    • dhc imposes fine of rs 10 lakh on parle agro ignoring orders
      ਦਿੱਲੀ ਹਾਈਕੋਰਟ ਨੇ Parle Agro 'ਤੇ ਠੋਕਿਆ 10 ਲੱਖ ਦਾ ਜੁਰਮਾਨਾ, ਹੁਕਮਾਂ ਦੀ...
    • women  s reservation bill cm samrat chaudhary
      17 ਅਪ੍ਰੈਲ ਮਹਿਲਾਵਾਂ ਲਈ ਬਣੇਗਾ 'ਕ੍ਰਾਂਤੀਕਾਰੀ ਦਿਨ', ਮਹਿਲਾ ਰਾਖਵਾਂਕਰਨ ਬਿੱਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +