ਚੇਨਈ (ਏਜੰਸੀ)- ਕੋਚੀ ਜਾ ਰਹੇ ਸਪਾਈਸਜੈੱਟ ਦੇ ਇਕ ਹਵਾਈ ਜਹਾਜ਼ ’ਚ ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਉਸ ਦੀ ਸੋਮਵਾਰ ਚੇਨਈ ’ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਬੰਗਲਾਦੇਸ਼ ਨੂੰ ਮਮਤਾ ਬੈਨਰਜੀ ਦੀ ਦੋ-ਟੁੱਕ, 'ਤੁਸੀਂ ਕਬਜ਼ਾ ਕਰੋਗੇ ਤਾਂ ਕੀ ਅਸੀਂ ਲਾਲੀਪਾਪ ਖਾਂਦੇ ਰਹਾਂਗੇ?'
ਸਪਾਈਸਜੈੱਟ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰਿਆ ਅਤੇ ਮੁਸਾਫਰਾਂ ਨੂੰ ਜਹਾਜ਼ ’ਚੋਂ ਬਾਹਰ ਕੱਢਿਆ ਗਿਆ। ਜਹਾਜ਼ 117 ਮੁਸਾਫਰਾਂ ਨੂੰ ਲੈ ਕੇ ਇੱਥੋਂ ਕੋਚੀ ਲਈ ਰਵਾਨਾ ਹੋਇਆ ਸੀ। ਪਾਇਲਟ ਨੂੰ ਬਾਅਦ ’ਚ ਤਕਨੀਕੀ ਖਰਾਬੀ ਦਾ ਪਤਾ ਲੱਗਾ, ਜਿਸ ਪਿੱਛੋਂ ਜਹਾਜ਼ ਨੂੰ ਵਾਪਸ ਚੇਨਈ ਲਿਆਂਦਾ ਗਿਆ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰਪੋਰਟ ’ਤੇ ਸਭ ਜ਼ਰੂਰੀ ਉਪਾਅ ਕੀਤੇ ਗਏ ਸਨ । ਜਹਾਜ਼ ਸੁਰੱਖਿਅਤ ਢੰਗ ਨਾਲ ਉਤਰਿਆ। ਸਪਾਈਸਜੈੱਟ ਨੇ ਮੰਨਿਆਂ ਕਿ ਜਹਾਜ਼ ਤਕਨੀਕੀ ਖਰਾਬੀ ਕਾਰਨ ਚੇਨਈ ਪਰਤਿਆ।
ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਦਾਅਵਾ : ਹਾਰਟ ਅਟੈਕ ਦੇ ਖਤਰੇ ਨੂੰ ਘਟਾਉਂਦੀ ਹੈ ਇਨਫਲੂਐਂਜ਼ਾ ਵੈਕਸੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ ਨੂੰ ਮਮਤਾ ਬੈਨਰਜੀ ਦੀ ਦੋ-ਟੁੱਕ, 'ਤੁਸੀਂ ਕਬਜ਼ਾ ਕਰੋਗੇ ਤਾਂ ਕੀ ਅਸੀਂ ਲਾਲੀਪਾਪ ਖਾਂਦੇ ਰਹਾਂਗੇ?'
NEXT STORY