ਲਖੀਮਪੁਰ ਖੀਰੀ- ਘਰ ਦੇ ਬਾਹਰ ਖੇਡ ਰਹੇ ਬੱਚਿਆਂ 'ਤੇ ਗੰਨੇ ਨਾਲ ਲੱਦਿਆਂ ਟਰੱਕ ਪਲਟਿਆ। ਇਸ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਪੁਕਾਰ ਮਚ ਗਈ। ਹਾਦਸਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਧੌਰਹਰਾ ਕੋਤਵਾਲੀ ਖੇਤਰ ਵਿਚ ਇਕ ਓਵਰ ਲੋਡ ਟਰੱਕ ਦੇ ਪਲਟ ਜਾਣ ਹੇਠਾਂ ਦੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਸਥਾਨਕ ਲੋਕਾਂ ਨੇ ਪੁਲਸ 'ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਓਵਰ ਲੋਡ ਟਰੱਕਾਂ 'ਤੇ ਲਗਾਮ ਲਾਈ ਜਾਂਦੀ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਪੂਰਾ ਮਾਮਲਾ ਧੌਰਹਰਾ ਥਾਣਾ ਖੇਤਰ ਦੇ ਟੇਂਗਨਹਾ ਪਿੰਡ ਦਾ ਹੈ, ਜਿੱਥੇ ਬੀਤੀ ਸ਼ਾਮ ਘਰ ਦੇ ਬਾਹਰ ਖੇਡ ਰਹੇ ਚਾਰ ਮਾਸੂਮ ਬੱਚਿਆਂ 'ਤੇ ਗੰਨੇ ਨਾਲ ਭਾਰਿਆ ਓਵਰ ਲੋਡ ਟਰੱਕ ਪਲਟ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ 4 ਸਾਲ ਦੀ ਆਇਸ਼ਾ, 3 ਸਾਲ ਦੀ ਮੇਹਨੂਰ, 4 ਸਾਲ ਦਾ ਰਿਹਾਨ ਅਤੇ 11 ਸਾਲ ਫਰਹੀਨ ਘਰ ਦੇ ਬਾਹਰ ਖੇਡ ਰਹੇ ਸਨ ਤਾਂ ਇਸ ਦੌਰਾਨ ਸੜਕ 'ਤੇ ਜਾ ਰਿਹਾ ਗੰਨੇ ਨਾਲ ਭਰਾ ਟਰੱਕ ਬੇਕਾਬੂ ਹੋ ਕੇ ਅਚਾਨਕ ਪਲਟ ਗਿਆ। ਚਾਰੋਂ ਬੱਚੇ ਟਰੱਕ ਅਤੇ ਗੰਨੇ ਹੇਠਾਂ ਦੱਬੇ ਗਏ। ਮੰਜ਼ਰ ਵੇਖ ਕੇ ਮੌਕੇ 'ਤੇ ਚੀਕ-ਪੁਕਾਰ ਮਚ ਗਈ। ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ।
ਪੁਲਸ ਅਤੇ ਪਿੰਡ ਵਾਸੀਆਂ ਨੇ ਜੇ. ਸੀ. ਬੀ. ਅਤੇ ਕਰੇਨ ਦੀ ਮਦਦ ਨਾਲ ਬੱਚਿਆਂ ਉੱਪਰ ਪਏ ਗੰਨਿਆਂ ਨੂੰ ਹਟਾਇਆ ਪਰ ਉਦੋਂ ਤੱਕ ਤਿੰਨ ਬੱਚਿਆਂ ਨੇ ਦਮ ਤੋੜ ਦਿੱਤਾ ਸੀ। ਜਦਕਿ 11 ਸਾਲਾ ਫਰਹੀਨ ਦੀ ਹਾਲਤ ਗੰਭੀਰ ਹੈ। ਉਸ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਓਧਰ ਐੱਸ. ਪੀ. ਸੰਕਲਪ ਸ਼ਰਮਾ ਨੇ ਦੱਸਿਆ ਕਿ ਟਰੱਕ ਪਲਟ ਜਾਣ ਕਾਰਨ ਉਸ ਦੇ ਹੇਠਾਂ ਬੱਚਿਆਂ ਦੇ ਦੱਬੇ ਜਾਣ ਦੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕੀਤਾ। 4 ਬੱਚਿਆਂ ਨੂੰ ਬਾਹਰ ਕੱਢਿਆ ਗਿਆ, ਜਿਸ ਵਿਚ ਤਿੰਨ ਦੀ ਮੌਤ ਹੋ ਚੁੱਕੀ ਸੀ, ਇਕ ਬੱਚੀ ਗੰਭੀਰ ਜ਼ਖਮੀ ਹੈ। ਸਾਰੇ ਇਕ ਹੀ ਪਿੰਡ ਤੋਂ ਸਨ। ਦੋ ਵੱਖ-ਵੱਖ ਪਰਿਵਾਰਾਂ ਦੇ ਬੱਚੇ ਸਨ।
ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਲੋਕਾਂ ਦੀ ਮੌਤ
NEXT STORY