ਪਟਨਾ- ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਜਸ਼੍ਰੀ ਦੇ ਦੂਜੀ ਵਾਰ ਮਾਤਾ-ਪਿਤਾ ਬਣਨ ਤੋਂ ਇਕ ਦਿਨ ਬਾਅਦ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੇ ਆਪਣੇ ਪੋਤੇ ਦੇ ਨਾਮ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਪੋਤੇ ਦਾ ਨਾਮ 'ਇਰਾਜ ਲਾਲੂ ਯਾਦਵ' ਰੱਖਿਆ ਹੈ। ਤੇਜਸਵੀ ਯਾਦਵ ਦੀ ਪਤਨੀ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਇਕ ਪੁੱਤਰ ਨੂੰ ਜਨਮ ਦਿੱਤਾ। ਲਾਲੂ ਪ੍ਰਸਾਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਤਾਂ ਸਾਡੀ ਪੋਤੀ ਕਾਤਿਆਨੀ ਦੇ ਛੋਟੇ ਭਰਾ ਦਾ ਨਾਮ ਮੈਂ ਅਤੇ ਰਾਬੜੀ ਦੇਵੀ ਨੇ 'ਇਰਾਜ' ਰੱਖਿਆ ਹੈ। ਤੇਜਸਵੀ ਅਤੇ ਰਾਜਸ਼੍ਰੀ ਨੇ ਉਸ ਦਾ ਪੂਰਾ ਨਾਮ 'ਇਰਾਜ ਲਾਲੂ ਯਾਦਵ' ਰੱਖਿਆ ਹੈ।"

ਇਹ ਵੀ ਪੜ੍ਹੋ : ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਛੇੜੀ ਨਵੀਂ ਮੁਹਿੰਮ ; ਘਰ-ਘਰ ਪਹੁੰਚਾਏਗੀ...
ਉਨ੍ਹਾਂ ਅੱਗੇ ਲਿਖਿਆ,"ਕਾਤਿਆਨੀ ਦਾ ਜਨਮ ਨਵਰਾਤਰੀ ਦੀ ਸ਼ੁਭ ਅਸ਼ਟਮੀ ਤਾਰੀਖ਼ ਨੂੰ ਹੋਇਆ ਸੀ ਅਤੇ ਇਸ ਛੋਟੇ ਮੁੰਡੇ ਦਾ ਜਨਮ ਬਜਰੰਗ ਬਲੀ ਹਨੂੰਮਾਨ ਜੀ ਨੂੰ ਸਮਰਪਿਤ ਇਕ ਖਾਸ ਦਿਨ (ਮੰਗਲਵਾਰ ਨੂੰ) ਹੋਇਆ ਹੈ, ਇਸ ਲਈ ਉਸ ਦਾ ਨਾਮ 'ਇਰਾਜ' ਰੱਖਿਆ ਗਿਆ ਹੈ। ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ! ਮਾਂ ਅਤੇ ਨਵਜੰਮਿਆ ਬੱਚਾ ਦੋਵੇਂ ਸਿਹਤਮੰਦ ਹਨ।" ਪਰਿਵਾਰ ਦੇ ਇਕ ਮੈਂਬਰ ਦੇ ਅਨੁਸਾਰ, ਬੱਚੇ ਦਾ ਜਨਮ ਕੋਲਕਾਤਾ ਦੇ ਉਸੇ ਨਿੱਜੀ ਹਸਪਤਾਲ 'ਚ ਹੋਇਆ ਹੈ ਜਿੱਥੇ ਰਾਜਸ਼੍ਰੀ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੰਗਲਵਾਰ ਨੂੰ ਹਸਪਤਾਲ ਗਈ ਅਤੇ ਆਰਜੇਡੀ ਮੁਖੀ ਨਾਲ ਮੁਲਾਕਾਤ ਕੀਤੀ। ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੈਨਰਜੀ ਨੇ ਕਿਹਾ, "ਲਾਲੂ ਜੀ ਅਤੇ ਰਾਬੜੀ ਜੀ ਇੱਥੇ ਹਨ ਅਤੇ ਉਹ ਬਹੁਤ ਖੁਸ਼ ਹਨ। ਮੈਂ ਤੇਜਸਵੀ ਦੇ ਪਰਿਵਾਰ ਲਈ ਖੁਸ਼ੀ ਦੀ ਕਾਮਨਾ ਕਰਦੀ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
73 ਸਾਲਾ ਬੇਬੇ ਨੂੰ ਲੈ ਬੈਠਾ ਵਿਆਹ ਦਾ ਚਾਅ! ਹੋ ਗਈ 57 ਲੱਖ ਰੁਪਏ ਦੀ ਠੱਗੀ
NEXT STORY