ਨੈਸ਼ਨਲ ਡੈਸਕ- 'ਆਪਰੇਸ਼ਨ ਸਿੰਦੂਰ' ਦੀ ਸਫ਼ਲਤਾ ਨੂੰ ਮੋਦੀ ਸਰਕਾਰ ਘਰ-ਘਰ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਅਧੀਨ ਔਰਤਾਂ ਨੂੰ ਤੋਹਫ਼ੇ ਵਜੋਂ ਸਿੰਦੂਰ ਦਿੱਤਾ ਜਾਵੇਗਾ। ਭਾਜਪਾ ਦੇ ਸੀਨੀਅਰ ਲੀਡਰ ਨੇ ਦੱਸਿਆ ਕਿ 9 ਜੂਨ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਇਸੇ ਦਿਨ ਨਰਿੰਦਰ ਮੋਦੀ ਨੇ ਬਤੌਰ ਪੀ.ਐੱਮ. ਤੀਜੀ ਵਾਰ ਸਹੁੰ ਚੁੱਕੀ ਸੀ। ਯਾਨੀ ਮੋਦੀ ਸਰਕਾਰ 3.0 ਦੀ ਸ਼ੁਰੂਆਤ ਹੋਈ ਸੀ। ਮੁਹਿੰਮ ਦਾ ਮਕਸਦ ਮੋਦੀ 3.0 ਸਰਕਾਰ ਦੀਆਂ ਉਪਲੱਬਧੀਆਂ ਨੂੰ ਜਨਤਾ ਤੱਕ ਪਹੁੰਚਾਉਣਾ ਹੈ। ਇਸ ਲਈ ਜਨਸੰਪਰਕ ਦੌਰਾਨ ਔਰਤਾਂ ਨੂੰ ਸਿੰਦੂਰ ਵੀ ਭੇਟ ਕੀਤਾ ਜਾਵੇਗਾ। ਨਾਲ ਹੀ ਆਪੇਰਸ਼ਨ ਸਿੰਦੂਰ ਨੂੰ ਹਾਈਲਾਈਟ ਕਰਨ ਵਾਲੇ ਇਸ਼ਤਿਹਾਰ ਵੀ ਵੰਡੇ ਜਾਣਗੇ।
ਕੇਂਦਰ ਦੇ ਸਾਰੇ ਮੰਤਰੀ, ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਦੇ ਸੰਸਦ ਮੈਂਬਰ ਅਤੇ ਸੰਗਠਨ ਦੇ ਸੀਨੀਅਰ ਅਹੁਦਾ ਅਧਿਕਾਰੀ ਇਸ ਮੁਹਿੰਮ 'ਚ ਸ਼ਾਮਲ ਹੋਣਗੇ। ਇਕ ਮਹੀਨੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ 'ਚ ਸਾਰੇ ਲੋਕ ਸਭਾ ਸੰਸਦ ਮੈਂਬਰ ਆਪਣੇ ਖੇਤਰ 'ਚ ਰੋਜ਼ਾਨਾ 15-20 ਕਿਲੋਮੀਟਰ ਤੱਕ ਪੈਦਲ ਯਾਤਰਾ ਕਰਨੀ ਹੈ ਅਤੇ ਮੰਤਰੀ ਹਫ਼ਤੇ 'ਚ 2 ਦਿਨ 20-25 ਕਿਲੋਮੀਟਰ ਯਾਤਰਾ ਕਰ ਕੇ ਜਨਸੰਪਰਕ ਕਰਨਗੇ। ਆਪਰੇਸ਼ਨ ਸਿੰਦੂਰ ਦੌਰਾਨ ਜਿਸ ਵੀ ਵਿਭਾਗ ਨੇ ਆਪਣਾ ਯੋਗਦਾਨ ਕਿਸੇ ਵੀ ਰੂਪ 'ਚ ਦਿੱਤਾ, ਉਸ ਦੀ ਡਾਕਿਊਮੈਂਟਰੀ ਬਣੇਗੀ। ਉਸ ਵਿਭਾਗ 'ਚ ਤਾਇਨਾਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਖਾਇਆ ਜਾਵੇਗਾ। ਤਾਂਕਿ ਉਨ੍ਹਾਂ ਨੂੰ ਮਾਣ ਹੋਵੇ ਅਤੇ ਉਹ ਭਵਿੱਖ 'ਚ ਜ਼ਿਆਦਾਤਰ ਤਰੀਕੇ ਨਾਲ ਯੋਗਦਾਨ ਦੇਣ ਲਈ ਪ੍ਰੇਰਿਤ ਹੋ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Toyota ਦੀ Fortuner ਨੇ ਭਾਰਤ ਵਿੱਚ ਪਾਰ ਕੀਤਾ 3 ਲੱਖ ਵਿਕਰੀ ਦਾ ਅੰਕੜਾ
NEXT STORY