ਵੈਬ ਡੈਸਕ : ਅਦਾਲਤ ਅੰਦਰ ਗੋਲੀਆਂ ਚੱਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਅੰਦਰ ਇਕ ਸੀਨੀਅਰ ਵਕੀਨ 'ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਅਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀਆਂ ਦੀ ਆਵਾਜ਼ ਸੁਣ ਮੌਕੇ ਤੋਂ ਸਾਰੇ ਵਕੀਲ ਭੱਜ ਨਿਕਲੇ। ਇਹ ਵੇਖ ਹਮਲਾਵਰਾਂ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਵਕੀਲਾਂ ਨੇ ਕੋਰਟ ਦਾ ਗੇਟ ਘੇਰ ਲਿਆ। ਜਿਥੇ ਵਕੀਲਾਂ ਨੇ ਹਮਲਾਵਾਰਾਂ ਨੂੰ ਕਾਬੂ ਕਰ ਕੁੱਟਾਪਾ ਚਾੜਿਆ।
ਇਹ ਘਟਨਾ ਬਰੇਲੀ ਕੋਰਟ ਦੀ ਦੱਸੀ ਜਾ ਰਹੀ ਹੈ। ਜਿਥੇ ਅੱਜ ਸੀਨੀਅਰ ਵਕੀਲ ਰਾਜਾਰਾਮ ਉੱਤੇ 4 ਦੇ ਕਰੀਬ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਜਦ ਹਮਲਾਵਰਾਂ ਨੂੰ ਵਕੀਲਾਂ ਨੇ ਕੁੱਟਿਆ ਤਾਂ ਪੁਲਸ ਵੀ ਮੌਕੇ ਉੱਤੇ ਪਹੁੰਚ ਗਈ। ਪੁਲਸ ਨੇ ਹਮਲਾਵਾਰਾਂ ਨੂੰ ਵਕੀਲਾਂ ਦੇ ਚੁੰਗਲ ਵਿੱਚੋਂ ਛੁਡਵਾਇਆ ਤੇ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਪੁਲਸ ਹਮਲਾਵਾਰਾਂ ਨੂੰ ਥਾਣੇ ਲੈ ਗਈ ਹੈ, ਜਿਥੇ ਉਨ੍ਹਾਂ ਤੋਂ ਇਸ ਮਾਮਲੇ ਵਿੱਚ ਪੁੱਛਗਿਛ ਕੀਤੀ ਜਾਵੇਗੀ। ਇਸ ਤੋਂ ਬਾਅਦ ਵਕੀਲਾਂ ਨੇ ਹੰਗਾਮਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਅਦਾਲਤ ਅੰਦਰ ਵਕੀਲ ਰਾਜਾਰਾਮ ਦਾ ਚੈਂਬਰ ਹੈ। ਉਥੇ ਕੁਝ ਲੋਕ ਉਸ ਨੂੰ ਮਿਲਣ ਆਏ ਸਨ। ਵਕੀਲ ਦੀ ਉਸ ਨਾਲ ਬਹਿਸ ਹੋ ਗਈ। ਇਸ ਦੌਰਾਨ ਇਕ ਵਿਅਕਤੀ ਨੇ ਵਕੀਲ 'ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਰਹੀ ਕਿ ਵਕੀਲ ਨੂੰ ਕੋਈ ਗੋਲੀ ਨਹੀਂ ਲੱਗੀ। ਘਟਨਾ ਤੋਂ ਬਾਅਦ ਵਕੀਲਾਂ ਨੇ ਹਮਲਾਵਰ ਸਮੇਤ ਚਾਰ ਲੋਕਾਂ ਨੂੰ ਫੜ ਲਿਆ। ਦੱਸਿਆ ਗਿਆ ਕਿ ਇਹ ਲੋਕ ਵਕੀਲ ਦੇ ਗਾਹਕ ਸਨ। ਇਸ ਘਟਨਾ ਨੇ ਇਕ ਵਾਰ ਫਿਰ ਅਦਾਲਤ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਘਟਨਾ ਤੋਂ ਬਾਅਦ ਵਕੀਲਾਂ ਵਿੱਚ ਗੁੱਸਾ ਹੈ। ਵਕੀਲਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਭਾਰਤ 'ਚ ਸੂਰਜੀ ਅਤੇ ਪੌਣ ਊਰਜਾ 'ਚ ਰਿਕਾਰਡ ਵਾਧਾ
NEXT STORY