ਗੁਰੂਹਰਸਹਾਏ (ਸਿਕਰੀ) : ਥਾਣਾ ਲੱਖੋਕੇ ਬਹਿਰਾਮ ਅਤੇ ਥਾਣਾ ਗੁਰੂਹਰਸਹਾਏ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਗ੍ਰਾਮ ਹੈਰੋਇਨ ਅਤੇ 180 ਨਸ਼ੇ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋਕੇ ਬਹਿਰਾਮ ਪੁਲਸ ਦੇ ਇੰਸਪੈਕਅਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਲਈ ਰਵਾਨਾ ਸੀ ਤਾਂ ਪੁਲਸ ਨੇ ਗੁਰਸੇਵਕ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੁਰਜ ਮੱਖਣ ਸਿੰਘ ਵਾਲਾ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 2 ਗ੍ਰਾਮ ਹੈਰੋਇਨ, 10 ਰੁਪਏ ਦੇ ਨੋਟ ਦੀ ਗੋਲ ਪਾਇਪ ਨੁਮਾ ਬੱਤੀ ਬਣਾਈ ਹੋਈ, ਇਕ ਸਿਲਵਰ ਪੰਨੀ ਅਤੇ ਇਕ ਲਾਈਟਰ ਬਰਾਮਦ ਕੀਤਾ।
ਥਾਣਾ ਗੁਰੂਹਰਸਹਾਏ ਪੁਲਸ ਦੇ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਦੌਰਾਨੇ ਗਸ਼ਤ ਇਤਲਾਹ ਮਿਲੀ ਕਿ ਮੁਲਜ਼ਮ ਸੰਦੀਪ ਉਰਫ ਸੋਨੂੰ ਪੁੱਤਰ ਕੱਕਾ ਸਿੰਘ ਵਾਸੀ ਮੋਰਾਂਵਾਲਾ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਤੇ ਅੱਜ ਵੀ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਸੇਲ ਕਰਨ ਲਈ ਪਿੰਡ ਮੋਹਨ ਕੇ ਉਤਾੜ ਤੋਂ ਪਿੰਡ ਮੋਹਨ ਕੇ ਹਿਠਾੜ ਨੂੰ ਜਾਂਦੀ ਲਿੰਕ ਰੋਡ ’ਤੇ ਨਹਿਰ ਦੇ ਕਿਨਾਰੇ ਖੜ੍ਹਾ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 180 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਾਕਿਸਤਾਨ ਤੋਂ ਮੰਗਵਾਈ 22 ਕਿੱਲੋ ਹੈਰੋਇਨ ਸਣੇ 4 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY