ਪਣਜੀ (ਏਜੰਸੀ) : ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਚ ਹੋਰ ਸਖਤ ਵਿਵਸਥਾਵਾਂ ਨਾਲ ਉਮਰ ਕੈਦ ਦੀ ਸਜ਼ਾ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ। ਇਸ ਬਿੱਲ ’ਚ ਧੱਕੇ, ਦਬਾਅ, ਅਣਉਚਿਤ ਪ੍ਰਭਾਵ, ਲਾਲਚ, ਧੋਖਾਦੇਹੀ ਜਾਂ ਵਿਆਹ ਰਾਹੀਂ ਕਥਿਤ ਤੌਰ ’ਤੇ ਕਰਵਾਈ ਜਾਣ ਵਾਲੀ ਧਰਮ ਤਬਦੀਲੀ ਲਈ ਸਖਤ ਸਜ਼ਾ ਦਾ ਪ੍ਰਸਤਾਵ ਹੈ।
ਇਹ ਵੀ ਪੜ੍ਹੋ : EPFO ਦੇ ਰਡਾਰ 'ਚ ਆਈਆਂ 800 ਕੰਪਨੀਆਂ ! 31 ਅਕਤੂਬਰ ਤੱਕ ਜਾਰੀ ਕਰ 'ਤਾ ਅਲਟੀਮੇਟਮ
ਬਿੱਲ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ, ਘੱਟੋ-ਘੱਟ 50,000 ਰੁਪਏ ਦਾ ਜੁਰਮਾਨਾ ਅਤੇ ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਮੁਆਵਜ਼ਾ ਦੇਣ ਦੀ ਵੀ ਵਿਵਸਥਾ ਹੈ। ਬਿੱਲ ’ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਨਾਲ ਕੀਤਾ ਗਿਆ ਸੀ, ਤਾਂ ਅਜਿਹੇ ਵਿਆਹ ਨੂੰ ‘ਨਾ-ਮਨਜ਼ੂਰ’ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡਿਸ਼ਾ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ ’ਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਲਾਗੂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਮਤਾ ਬੈਨਰਜੀ ਨੂੰ ਕੋਲਕਾਤਾ ਹਾਈ ਕੋਰਟ ਤੋਂ ਵੱਡਾ ਝਟਕਾ, ਨਹੀਂ ਖੁੱਲ੍ਹਣਗੇ ਫ੍ਰੀਜ਼ ਬੈਂਕ ਖਾਤੇ
NEXT STORY