ਨੈਸ਼ਨਲ ਡੈਸਕ : ਹੋਲੀ ਦੇ ਤਿਉਹਾਰ ਮੌਕੇ ਪੰਜਾਬ ਭਰ ਦੇ ਸ਼ਰਾਬ ਦੇ ਠੇਕੇ ਡਰਾਈ ਡੇਅ ਕਾਰਨ ਬੰਦ ਰਹਿਣਗੇ। ਪੰਜਾਬ ਸਰਕਾਰ ਅਤੇ ਆਬਕਾਰੀ ਵਿਭਾਗ ਦੇ ਨਿਯਮਾਂ ਅਨੁਸਾਰ, ਹੋਲੀ ਵਰਗੇ ਵੱਡੇ ਧਾਰਮਿਕ ਤਿਉਹਾਰਾਂ 'ਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਂਦੇ ਹਨ। ਉਥੇ ਹੀ ਦੂਜੇ ਪਾਸੇ ਦਿੱਲੀ ਸਰਕਾਰ ਨੇ ਇਸ ਵਾਰ ਹੋਲੀ ਨੂੰ 'ਡਰਾਈ ਡੇਅ' (Dry Day) ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ 4 ਮਾਰਚ ਯਾਨੀ ਹੋਲੀ ਵਾਲੇ ਦਿਨ ਵੀ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।
ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ, ਡਰਾਈ ਡੇਅ ਦੀ ਇਹ ਨਵੀਂ ਸੂਚੀ 31 ਮਾਰਚ 2026 ਤੱਕ ਪ੍ਰਭਾਵੀ ਰਹੇਗੀ। ਆਮ ਤੌਰ 'ਤੇ ਉੱਤਰ ਪ੍ਰਦੇਸ਼, ਬਿਹਾਰ ਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਹੁੜਦੰਗ ਨੂੰ ਰੋਕਣ ਲਈ ਹੋਲੀ 'ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਂਦੀਆਂ ਹਨ, ਪਰ ਦਿੱਲੀ ਸਰਕਾਰ ਨੇ ਇਸ ਵਾਰ ਇਹ ਵੱਡੀ ਰਾਹਤ ਦਿੱਤੀ ਹੈ।
ਹੁਣ ਸਾਲ 'ਚ ਸਿਰਫ਼ 5 ਦਿਨ ਬੰਦ ਰਹਿਣਗੀਆਂ ਦੁਕਾਨਾਂ
ਨਵੇਂ ਨਿਯਮਾਂ ਅਨੁਸਾਰ, ਹੁਣ ਦਿੱਲੀ ਵਿੱਚ ਸਾਲ ਦੌਰਾਨ ਸਿਰਫ਼ ਪੰਜ ਮੁੱਖ ਦਿਨਾਂ 'ਤੇ ਹੀ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ। ਇਨ੍ਹਾਂ ਪੰਜ ਦਿਨਾਂ ਵਿੱਚ ਗਣਤੰਤਰ ਦਿਵਸ, ਮਹਾਸ਼ਿਵਰਾਤਰੀ, ਈਦ-ਉਲ-ਫਿਤਰ, ਰਾਮ ਨੌਮੀ ਅਤੇ ਮਹਾਵੀਰ ਜਯੰਤੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਹੋਲੀ 'ਤੇ ਅਕਸਰ ਪੁਲਸ ਪ੍ਰਸ਼ਾਸਨ ਕਾਫੀ ਸਖ਼ਤ ਰਹਿੰਦਾ ਹੈ ਤਾਂ ਜੋ ਸ਼ਰਾਬ ਪੀ ਕੇ ਕੋਈ ਹੰਗਾਮਾ ਨਾ ਕਰ ਸਕੇ। ਦਿੱਲੀ ਸਰਕਾਰ ਦੇ ਇਸ ਕਦਮ ਨਾਲ ਜਿੱਥੇ ਸ਼ਰਾਬ ਸ਼ੌਕੀਨਾਂ ਵਿੱਚ ਖੁਸ਼ੀ ਹੈ, ਉੱਥੇ ਹੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਵਧ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਤਨੀ ਦੇ ਕਾਤਲ ਪਤੀ ਨੇ ਹਸਪਤਾਲ ਦੇ ਬਾਥਰੂਮ 'ਚ ਲਿਆ ਫਾਹਾ, ਪਿਛਲੇ ਕਾਫ਼ੀ ਸਮੇਂ ਤੋਂ ਸੀ ਫ਼ਰਾਰ
NEXT STORY