ਤਰਨਤਾਰਨ: ਜ਼ਿਲ੍ਹਾ ਪੁਲਸ ਵੱਲੋਂ ਐਨਕਾਊਂਟਰ ਦੌਰਾਨ ਗੈਂਗਸਟਰ ਗੁਰਲਾਲ ਅਤੇ ਜੈਸਲ ਦੇ 4 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗੁਰਦਾਸਪੁਰ ਪੁਲਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲਸ ਅਤੇ ਅਪਰਾਧੀਆਂ ਵਿਚਕਾਰ ਗੋਲੀਬਾਰੀ ਵੀ ਹੋਈ।

ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖਮੀ
ਜਾਣਕਾਰੀ ਅਨੁਸਾਰ, ਜਦੋਂ ਪੁਲਸ ਟੀਮ ਨੇ ਇਨ੍ਹਾਂ ਮੁਲਜ਼ਮਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਵਿੱਚ ਦੋ ਮੁਲਜ਼ਮਾਂ, ਤੇਜਿੰਦਰ ਪਾਲ ਸਿੰਘ ਅਤੇ ਸਵਰਾਜ ਸਿੰਘ, ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ:
1. ਤੇਜਿੰਦਰ ਪਾਲ ਸਿੰਘ ਉਰਫ ਚੰਨੀ (ਵਾਸੀ ਪੰਜਗਰਾਈਆਂ, ਬਟਾਲਾ)
2. ਸਵਰਾਜ ਸਿੰਘ ਉਰਫ ਅਭੀ (ਵਾਸੀ ਪੰਜਗਰਾਈਆਂ, ਬਟਾਲਾ)
3. ਗੁਰਮਨ ਸਿੰਘ (ਵਾਸੀ ਪੰਜਗਰਾਈਆਂ, ਬਟਾਲਾ)
4. ਜਸ਼ਨਦੀਪ ਸਿੰਘ (ਵਾਸੀ ਐਮਾ ਕਲਾਂ, ਤਰਨਤਾਰਨ)

ਟਾਰਗੇਟ ਕਿਲਿੰਗ ਦੀ ਸੀ ਯੋਜਨਾ
ਪੁਲਸ ਦੀ ਮੁੱਢਲੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਇਹ ਚਾਰੇ ਮੁਲਜ਼ਮ ਹੁਸ਼ਿਆਰਪੁਰ 'ਚ ਹੋਏ ਇੱਕ ਕਤਲ ਕੇਸ, ਬਟਾਲਾ ਵਿੱਚ ਫਾਇਰਿੰਗ ਅਤੇ ਗੁਰਦਾਸਪੁਰ ਵਿੱਚ ਗੋਲੀਬਾਰੀ ਦੀ ਵਾਰਦਾਤ ਵਿੱਚ ਸ਼ਾਮਲ ਸਨ। ਇਹ ਅਪਰਾਧੀ ਤਰਨਤਾਰਨ ਦੇ ਦੋ ਵਿਅਕਤੀਆਂ ਦੀ ਟਾਰਗੇਟ ਕਿਲਿੰਗ (ਮਿੱਥ ਕੇ ਕਤਲ) ਕਰਨ ਦੀ ਵੱਡੀ ਸਾਜ਼ਿਸ਼ ਘੜ ਰਹੇ ਸਨ, ਜਿਸ ਨੂੰ ਪੁਲਸ ਨੇ ਮੁਸਤੈਦੀ ਨਾਲ ਨਾਕਾਮ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
NEXT STORY