ਬਿਲਾਸਪੁਰ/ਸੋਲਨ (ਅੰਜਲੀ/ਨਰੇਸ਼ ਪਾਲ) : ਜ਼ਿਲ੍ਹਾ ਸੋਲਨ ਦੇ ਦਾੜਲਾਘਾਟ ਸਥਿਤ ਅੰਬੂਜਾ ਸੀਮੈਂਟ ਅਤੇ ਏਸੀਸੀ ਪਲਾਂਟ ਦੇ ਬਰਮਾਨਾ ਏਸੀਸੀ ਸੀਮੈਂਟ ਉਦਯੋਗ ’ਤੇ ਬੁੱਧਵਾਰ ਨੂੰ ਕੰਪਨੀ ਨੇ ਤਾਲਾ ਲਗਾ ਦਿੱਤਾ। ਅੰਬੂਜਾ ਸੀਮੈਂਟ ਪਲਾਂਟ ਹੁਣ ਅਡਾਨੀ ਗਰੁੱਪ ਦਾ ਹੈ। ਅੰਬੂਜਾ ਸੀਮੈਂਟ ਕੰਪਨੀ ਦਾੜਲਾਘਾਟ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਅਚਾਨਕ ਦੋਵੇਂ ਪਲਾਂਟ ਬੰਦ ਕਰਨ ਦਾ ਫ਼ੈਸਲਾ ਕੀਤਾ ਤੇ ਕਰਮਚਾਰੀਆਂ ਨੂੰ 15 ਦਸੰਬਰ ਤੋਂ ਫੈਕਟਰੀ ਨਾ ਆਉਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਇਸ ਕਾਰਨ ਇਸ ਕੰਪਨੀ ’ਚ ਕੰਮ ਕਰਦੇ 2000 ਕਰਮਚਾਰੀਆਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਮਾਲਭਾੜੇ ਨੂੰ ਲੈ ਕੇ ਕੰਪਨੀ ਪ੍ਰਬੰਧਕਾਂ ਅਤੇ ਟਰੱਕ ਆਪ੍ਰੇਟਰ ਸੁਸਾਇਟੀਆਂ ਦੇ ਅਹੁਦੇਦਾਰਾਂ ਵਿਚਕਾਰ ਹੋਈ ਮੀਟਿੰਗ ਦੇ ਬੇਨਤੀਜਾ ਖਤਮ ਹੋਣ ਤੋਂ ਬਾਅਦ ਸੀਮੈਂਟ ਪਲਾਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਤਵਾਂਗ ਝੜਪ ਤੋਂ ਬਾਅਦ ਅੱਜ ਚੀਨ ਸਰਹੱਦ ਨੇੜੇ ਗਰਜਣਗੇ ਸੁਖੋਈ ਤੇ ਰਾਫੇਲ ਜੈੱਟ
ਕੰਪਨੀ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਮੌਜੂਦਾ ਦਰ ’ਤੇ ਮਾਲ ਢੋਣ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਨਾਲ ਸੀਮੈਂਟ ਦੀ ਉਤਪਾਦਨ ਲਾਗਤ ਵਧ ਰਹੀ ਹੈ। ਉੱਚ ਆਵਾਜਾਈ ਲਾਗਤ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਸੀਮੈਂਟ ਉਤਪਾਦਨ ਬੰਦ ਕਰਨਾ ਪਵੇਗਾ। ਅੰਬੂਜਾ ਸੀਮੈਂਟ ਕੰਪਨੀ ਦੇ ਜਨਰਲ ਮੈਨੇਜਰ ਰਾਜੇਸ਼ ਲਖਨਪਾਲ ਨੇ ਸੀਮੈਂਟ ਫੈਕਟਰੀ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੀ ਪੁਸ਼ਟੀ ਕੀਤੀ ਹੈ। ਬਰਮਾਨਾ ਏਸੀਸੀ ਸੀਮੈਂਟ ਫੈਕਟਰੀ 15 ਦਸੰਬਰ ਤੋਂ ਬੰਦ ਰਹੇਗੀ।
ਇਹ ਵੀ ਪੜ੍ਹੋ : ਮਹਾਨਗਰ ਲੁਧਿਆਣਾ ’ਚ ਬਿਨਾਂ ਰਜਿਸਟ੍ਰੇਸ਼ਨ ਦੌੜ ਰਹੇ ਹਜ਼ਾਰਾਂ ਦੀ ਗਿਣਤੀ ’ਚ ਈ-ਰਿਕਸ਼ਾ
ਸਿਰਫ਼ ਐਮਰਜੈਂਸੀ ਸੇਵਾਵਾਂ ’ਚ ਸੁਰੱਖਿਆ ਕਰਮਚਾਰੀ, ਬਿਜਲੀ ਅਤੇ ਪਾਣੀ ਵਿਭਾਗ ਹੀ ਸੇਵਾਵਾਂ ਦੇਣਗੇ। ਇਹ ਨੋਟਿਸ ਏਸੀਸੀ ਪ੍ਰਬੰਧਕ ਨੇ ਅੱਜ ਬੁੱਧਵਾਰ ਸ਼ਾਮ 5 ਵਜੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੰਡ ਦਿੱਤੇ ਹਨ। ਦੂਜੇ ਪਾਸੇ ਵੀਰਵਾਰ ਤੋਂ ਏਸੀਸੀ ਫੈਕਟਰੀ ਬਰਮਾਨਾ ਦੇ ਬੰਦ ਹੋਣ ਨਾਲ ਹੁਣ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀ ਤੱਕ ਬਰਮਾਨਾ ਤੋਂ ਸਵਾਰਘਾਟ ਤੱਕ ਟਰੱਕਾਂ ਦੀ ਢੋਆ-ਢੁਆਈ ’ਤੇ ਨਿਰਭਰਤਾ ਵੀ ਪ੍ਰਭਾਵਿਤ ਹੋਵੇਗੀ। ਏਸੀਸੀ ਗਾਗਲ ਯੂਨਿਟ ’ਚ 4000 ਟਰੱਕਾਂ ਦੇ ਪਹੀਏ ਘੁੰਮ ਰਹੇ ਸਨ, ਜੋ ਹੁਣ ਰੁਕ ਜਾਣਗੇ। ਦੂਜੇ ਪਾਸੇ ਉਨ੍ਹਾਂ ਨਾਲ ਸਬੰਧਤ ਟਰੱਕ ਡਰਾਈਵਰਾਂ, ਆਪ੍ਰੇਟਰਾਂ ਤੇ ਮਕੈਨਿਕਾਂ ਤੋਂ ਇਲਾਵਾ ਏਸੀਸੀ ’ਚ 300 ਕਰਮਚਾਰੀ ਕੰਮ ਕਰ ਰਹੇ ਹਨ, ਜਦੋਂ ਕਿ ਠੇਕੇਦਾਰ ਦੇ ਅਧੀਨ 900 ਕਰਮਚਾਰੀ ਲੱਗੇ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਤਵਾਂਗ ਝੜਪ ਤੋਂ ਬਾਅਦ ਅੱਜ ਚੀਨ ਸਰਹੱਦ ਨੇੜੇ ਗਰਜਣਗੇ ਸੁਖੋਈ ਤੇ ਰਾਫੇਲ ਜੈੱਟ
NEXT STORY