ਨਵੀਂ ਦਿੱਲੀ/ਹੈਦਰਾਬਾਦ— ਸਰਕਾਰ ਨੇ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਨੂੰ ਫਿਰ ਦੋ ਹਫਤਿਆਂ ਲਈ ਅੱਗੇ ਵਧਾ ਦਿੱਤਾ ਹੈ। ਲਾਕਡਾਊਨ 3 ਮਈ ਨੂੰ ਖੋਲ੍ਹਿਆ ਜਾਣਾ ਸੀ ਪਰ ਸ਼ੁੱਕਰਵਾਰ ਨੂੰ ਇਕ ਐਲਾਨ ਕੀਤਾ ਗਿਆ ਕਿ ਇਸ ਨੂੰ 17 ਮਈ ਤੱਕ ਵਧਾ ਦਿੱਤਾ ਗਿਆ। ਇਸ ਦੇ ਨਾਲ ਹੀ ਸਰਕਾਰ ਨੇ ਹੁਣ ਸਾਰੇ ਜਨਤਕ ਅਤੇ ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਲਈ 'ਆਰੋਗਿਆ ਸੇਤੂ' ਐਪ (aarogya setu app) ਦਾ ਇਸਤੇਮਾਲ ਜ਼ਰੂਰੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਇਹ ਐਪ ਕੋਵਿਡ-19 ਕੰਟੇਨਮੈਂਟ ਜ਼ੋਨ, ਹੌਟਸਪੌਟ, ਅਤੇ ਰੈੱਡ ਜ਼ੋਨ ਵਿਚ ਰਹਿਣ ਵਾਲੇ ਲੋਕਾਂ ਲਈ ਵੀ ਜ਼ਰੂਰੀ ਕਰ ਦਿੱਤੀ ਗਈ ਹੈ। ਸਰਕਾਰ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਯਕੀਨੀ ਕਰਨ ਕਿ ਇਨ੍ਹਾਂ ਜ਼ੋਨਾਂ ਵਿਚ ਇਸ ਐਪ ਨੂੰ ਸਾਰੇ ਲੋਕ ਡਾਊਨਡੋਲ ਕਰਨ। ਆਰੋਗਿਆ ਸੇਤੂ ਐਪ ਨੂੰ ਅਪ੍ਰੈਲ ਦੀ ਸ਼ੁਰੂਆਤ ਵਿਚ ਸਰਕਾਰ ਵਲੋਂ ਪੇਸ਼ ਕੀਤਾ ਗਿਆ ਸੀ ਅਤੇ ਲਾਂਚ ਦੇ ਕੁਝ ਦਿਨਾਂ ਦੇ ਅੰਦਰ ਹੀ ਐਪ ਨੂੰ ਕਰੋੜਾਂ ਲੋਕਾਂ ਵਲੋਂ ਡਾਊਨਲੋਡ ਵੀ ਕਰ ਲਿਆ ਗਿਆ ਹੈ।
ਗ੍ਰਹਿ ਮੰਤਰਾਲਾ ਨੇ ਆਪਣੇ ਨਿਰਦੇਸ਼ ਵਿਚ ਕਿਹਾ ਕਿ ਪ੍ਰਾਈਵੇਟ ਅਤੇ ਜਨਤਕ ਦੋਹਾਂ ਸੈਕਟਰਾਂ ਦੇ ਸਾਰੇ ਕਰਮਚਾਰੀਆਂ ਲਈ ਆਰੋਗਿਆ ਸੇਤੂ ਐਪ ਦਾ ਇਸਤੇਮਾਲ ਜ਼ਰੂਰੀ ਕੀਤਾ ਜਾਵੇਗਾ। ਇਹ ਸਬੰਧਤ ਸੰਗਠਨਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਕਰਮਚਾਰੀਆਂ ਵਿਚਾਲੇ ਇਸ ਐਪ ਦੇ 100 ਫੀਸਦੀ ਕਰਵੇਜ ਨੂੰ ਯਕੀਨੀ ਕਰਨ। ਦੱਸ ਦੇਈਏ ਕਿ ਸਰਕਾਰ ਨੇ ਬੁੱਧਵਾਰ ਯਾਨੀ ਕਿ (29 ਅਪ੍ਰੈਲ) ਨੂੰ ਸਾਰੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਐਪ ਦਾ ਇਸਤੇਮਾਲ ਜ਼ਰੂਰੀ ਕਰ ਦਿੱਤਾ ਸੀ। ਗ੍ਰਹਿ ਮੰਤਰਾਲਾ ਦੀ ਗਾਈਡਲਾਈਨ 'ਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਸਾਰੇ ਅਧਿਕਾਰੀ ਇਹ ਯਕੀਨੀ ਕਰਨ ਕਿ ਹਰ ਕੰਟੇਨਮੈਂਟ ਜ਼ੋਨ ਵਿਚ ਸਾਰੇ ਨਾਗਰਿਕ ਆਰੋਗਿਆ ਸੇਤੂ ਐਪ ਦਾ ਇਸਤੇਮਾਲ ਕਰਨ।
ਇਸ ਦਿਨ ਆਵੇਗੀ ਜਨਧਨ ਖਾਤੇ 'ਚ 500 ਰੁਪਏ ਦੀ ਦੂਜੀ ਕਿਸ਼ਤ , ਜਾਣੋ ਕਦੋਂ ਅਤੇ ਕਿਵੇਂ ਕਢਵਾ ਸਕਦੇ ਹੋ
NEXT STORY