ਇੰਫਾਲ- ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਸਦੀ ਸਰਕਾਰ ਨੇ ਜਾਰੀ ਲਾਕਡਾਊਨ ਨੂੰ ਹੋਰ 15 ਦਿਨ ਦੇ ਲਈ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ। ਇਸ ਨੂੰ ਇਕ ਤੋਂ 15 ਜੁਲਾਈ ਤੱਕ ਵਧਾਇਆ ਗਿਆ ਹੈ। ਸੂਬੇ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 1,092 ਮਾਮਲੇ ਸਾਹਮਣੇ ਆ ਚੁੱਕੇ ਹਨ। ਆਗਾਮੀ 30 ਜੂਨ ਨੂੰ ਲਾਕਡਾਊਨ ਹਟਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਅੰਤਰ-ਜ਼ਿਲ੍ਹਾ ਬੱਸ ਸੇਵਾ ਦਾ ਸੰਚਾਲਨ ਇਕ ਤੋਂ 15 ਜੁਲਾਈ ਦੇ ਵਿਚ ਜਾਰੀ ਰਹੇਗਾ ਤੇ ਇਸ ਦੌਰਾਨ ਕੋਵਿਡ-19 ਨਾਲ ਸਬੰਧਤ ਸਾਰੇ ਸੁੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਹਾਲਾਂਕਿ, ਇਸ ਦੌਰਾਨ ਹੋਰ ਕਿਸੇ ਆਮ ਆਵਾਜਾਈ ਦੇ ਸੰਚਾਲਨ ਦੀ ਆਗਿਆ ਨਹੀਂ ਹੋਵੇਗੀ।
ਹਰਿਆਣਾ 'ਚ ਭਾਜਪਾ ਵਿਧਾਇਕ ਕੋਰੋਨਾ ਪਾਜ਼ੇਟਿਵ
NEXT STORY