ਜੰਮੂ- ਜੰਮੂ ਕਸ਼ਮੀਰ 'ਚ ਸ਼੍ਰੀ ਅਮਰਨਾਥ ਯਾਤਰਾ ਲਈ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਵਿਚਾਲੇ 8,796 ਤੀਰਥ ਯਾਤਰੀਆਂ ਦਾ 9ਵਾਂ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਪਵਿੱਤਰ ਗੁਫ਼ਾ ਮੰਦਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ 8,796 ਤੀਰਥ ਯਾਤਰੀ 354 ਹਲਕੇ ਅਤੇ ਭਾਰੀ ਵਾਹਨਾਂ ਦੇ ਕਾਫ਼ਲੇ 'ਚ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਏ। ਇਸ ਜੱਥੇ 'ਚ ਬਾਲਟਾਲ ਲਈ 3,450 ਅਤੇ ਪਹਿਲਗਾਮ ਲਈ 5,346 ਤੀਰਥ ਯਾਤਰੀ ਸ਼ਾਮਲ ਸਨ।
ਸੁਰੱਖਿਅਤ ਅਤੇ ਸੁਚਾਰੂ ਯਾਤਰਾ ਲਈ ਨਾਗਰਿਕ ਪ੍ਰਸ਼ਾਸਨ, ਪੁਲਸ, ਸੁਰੱਖਿਆ ਫ਼ੋਰਸਾਂ ਅਤੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਮਿਲ ਕੇ ਬਹੁ-ਪੱਧਰੀ ਸੁਰੱਖਿਆ ਵਿਵਸਥਾ ਕੀਤੀ ਹੈ। ਦੱਸਣਯੋਗ ਹੈ ਕਿ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਪਿਛਲੇ 7 ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੁੱਲ 1,71,501 ਤੀਰਥ ਯਾਤਰੀਆਂ ਨੇ ਪਵਿੱਤਰ ਗੁਫ਼ਾ ਮੰਦਰ ਦੇ ਦਰਸ਼ਨ ਕੀਤੇ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਤੀਰਥ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੱਕਾ ਰਜਿਸਟਰੇਸ਼ਨ ਅਤੇ ਤੈਅ ਤਰੀਕ 'ਤੇ ਹੀ ਯਾਤਰਾ ਕਰਨ, ਕਿਉਂਕਿ ਬਿਨਾਂ ਰਜਿਸਟਰੇਸ਼ਨ ਵਾਲੇ ਕਿਸੇ ਵੀ ਤੀਰਥ ਯਾਤਰੀ ਨੂੰ ਬੇਸ ਕੈਂਪ ਤੱਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ 2 ਜੁਲਾਈ ਨੂੰ ਜੰਮੂ ਤੋਂ ਯਾਤਰਾ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਵਾਈਆਂ ਤੇ ਕਾਸਮੈਟਿਕ ਉਤਪਾਦਾਂ ਦੀ ਵਿਕਰੀ ਤੇ ਵੰਡ 'ਤੇ ਲੱਗੀ ਪਾਬੰਦੀ, ਕੇਰਲ ਸਰਕਾਰ ਦਾ ਵੱਡਾ ਐਲਾਨ
NEXT STORY