ਨਵੀਂ ਦਿੱਲੀ- ਲੋਕ ਸਭਾ 'ਚ ਮੰਗਲਵਾਰ ਨੂੰ ਆਰਮੀਨੀਆ ਦੇ ਵਫ਼ਦ ਨੇ ਵਿਸ਼ੇਸ਼ ਗੈਲਰੀ ਵਿਚ ਬੈਠ ਕੇ ਸਦਨ ਦੀ ਕਾਰਵਾਈ ਦੇਖੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਭਾਰਤ ਦੌਰੇ 'ਤੇ ਆਏ ਅਰਮੀਨੀਆ ਦੇ ਵਫ਼ਦ ਦਾ ਸਦਨ ਦੀ ਵਿਸ਼ੇਸ਼ ਗੈਲਰੀ 'ਚ ਬੈਠ ਕੇ ਸਦਨ ਵਲੋਂ ਸਵਾਗਤ ਕੀਤਾ ਗਿਆ। ਵਫ਼ਦ 'ਚ ਅਰਮੀਨੀਆ ਦੀ ਨੈਸ਼ਨਲ ਅਸੈਂਬਲੀ ਦੀ ਸਪੀਕਰ ਏਲੇਨ ਸਿਮੋਨਯਾਨ ਅਤੇ ਹੋਰ ਮੈਂਬਰ ਸ਼ਾਮਲ ਹਨ।

ਇਹ ਵਫ਼ਦ 16 ਦਸੰਬਰ ਨੂੰ ਇੱਥੇ ਪਹੁੰਚਿਆ ਸੀ। ਇਹ 18 ਦਸੰਬਰ ਨੂੰ ਜੈਪੁਰ ਅਤੇ 19 ਦਸੰਬਰ ਨੂੰ ਆਗਰਾ ਜਾਵੇਗਾ ਅਤੇ 20 ਦਸੰਬਰ ਨੂੰ ਆਪਣੇ ਦੇਸ਼ ਲਈ ਰਵਾਨਾ ਹੋਵੇਗਾ। ਬਿਰਲਾ ਨੇ ਇਸ ਮੌਕੇ ਅਰਮੀਨੀਆ ਦੇ ਵਫ਼ਦ ਰਾਹੀਂ ਉੱਥੇ ਦੀ ਸੰਸਦ, ਸਰਕਾਰ ਅਤੇ ਜਨਤਾ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਭੇਜੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਵਨ ਨੇਸ਼ਨ, ਵਨ ਇਲੈਕਸ਼ਨ' ਬਿੱਲ ਲੋਕ ਸਭਾ 'ਚ ਪੇਸ਼
NEXT STORY