ਹਿਸਾਰ-ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ (ਜਜਪਾ) ਅਤੇ 'ਆਪ' ਪਾਰਟੀ ਗਠਜੋੜ ਨੇ ਆਪਣੇ ਹਿੱਸੇ ਦੀਆਂ 7 ਸੀਟਾਂ 'ਚੋਂ 4 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਜਜਪਾ ਨੇ ਦਿੱਲੀ 'ਚ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਉਮੀਦਵਾਰਾਂ ਦਾ ਐਲਾਨ ਦੁਸ਼ਯੰਤ ਚੌਟਾਲਾ ਨੇ ਨਵੀਂ ਦਿੱਲੀ ਆਵਾਸ 'ਤੇ ਹੀ ਕੀਤੀ ਗਈ। ਜਜਪਾ ਵੱਲੋਂ ਦੁਸ਼ਯੰਤ ਅਤੇ 'ਆਪ' ਵੱਲੋਂ ਹਰਿਆਣਾ ਮੁਖੀ ਗੋਪਾਲ ਰਾਏ ਨੇ ਮਿਲ ਕੇ ਪ੍ਰੈੱਸ ਕਾਨਫਰੰਸ 'ਚ ਉਮੀਦਵਾਰਾਂ ਦਾ ਐਲਾਨ ਕੀਤਾ।
ਜਜਪਾ ਨੇ ਹਾਟ ਸੀਟ ਹਿਸਾਰ ਤੋਂ 31 ਸਾਲਾ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ। ਸਿਰਸਾ 'ਚ 37 ਸਾਲ ਦੇ ਨਿਰਮਲ ਸਿੰਘ, ਰੋਹਤਕ 'ਚ 32 ਸਾਲ ਦੇ ਪ੍ਰਦੀਪ ਦੇਸਵਾਲ ਅਤੇ ਭਿਵਾਨੀ ਮਹੇਂਦਰਗੜ੍ਹ 'ਚ 30 ਸਾਲ ਦੀ ਅਮਰੀਕਾ ਸਵਾਤੀ ਯਾਦਵ ਨੂੰ ਉਤਾਰਿਆ ਹੈ। ਜਜਪਾ ਨੇ ਦੁਸ਼ਯੰਤ ਸਮੇਤ ਸਾਰੇ ਨੌਜਵਾਨਾਂ ਚਿਹਰਿਆਂ ਨੂੰ ਹੀ ਮੌਕਾ ਦਿੱਤਾ ਹੈ। ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਦੱਸਿਆ ਹੈ ਕਿ ਸੋਨੀਪਤ, ਕਰੂਕਸ਼ੇਤਰ ਅਤੇ ਗੁਰੂਗ੍ਰਾਮ ਸੀਟਾਂ 'ਤੇ ਨਾਵਾਂ ਲੈ ਕੇ ਚਰਚਾ ਜਾਰੀ ਹੈ। ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅੰਬਾਲਾ, ਕਰਨਾਲ ਅਤੇ ਫਰੀਦਾਬਾਦ ਸੀਟ 'ਤੇ ਚੋਣ ਲੜੇਗੀ।
ਦੱਸਿਆ ਜਾਂਦਾ ਹੈ ਕਿ ਪਾਰਟੀ ਦਾ ਮੁੱਖ ਚਿਹਰਾ ਦੁਸ਼ਯੰਤ ਚੌਟਾਲਾ ਇੱਕ ਵਾਰ ਫਿਰ ਹਿਸਾਰ ਤੋਂ ਹੀ ਲੋਕ ਸਭਾ ਚੋਣ ਲੜ ਰਿਹਾ ਹੈ। ਪਰਿਵਾਰ ਦੇ ਇਨਕਾਰ ਕਰਨ ਦੇ ਬਾਵਜੂਦ ਵੀ ਦੁਸ਼ਯੰਤ ਚੌਟਾਲਾ ਇਸ ਸੀਟ 'ਤੇ ਹੀ ਚੋਣ ਲੜਨਗੇ। ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦਾ ਗਿਫਟ ਲੈਂਦੇ ਹੋਏ ਪਰਿਵਾਰ ਤੋਂ ਇਸ ਸੀਟ ਦੀ ਮੰਗ ਕੀਤੀ।
ਦਰਿੰਦਗੀ : ਮਾਂ ਸਮੇਤ ਦੋ ਮਾਸੂਮ ਬੱਚਿਆਂ ਨੂੰ ਵੀ ਜਿਉਂਦਾ ਸਾੜਿਆ
NEXT STORY