ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੀ ਬੈਠਕ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਅਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੰਗਲਵਾਰ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ 'ਚ ਮੌਜੂਦਾ ਮੈਂਬਰਾਂ ਭੋਲਾ ਸਿੰਘ, ਐੱਮ.ਆਈ. ਸ਼ਾਨਵਾਸ ਅਤੇ ਮੁਹੰਮਦ ਅਸਰਾਰੂਲ ਹੱਕ ਦੇ ਦਿਹਾਂਤ 'ਤੇ ਵੀ ਸੋਗ ਪ੍ਰਗਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਉੱਚ ਸਦਨ 'ਚ 15 ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਲੋਕ ਸਭਾ ਦੀ ਬੈਠਕ ਸਵੇਰੇ 11 ਵਜੇ ਰਾਸ਼ਟਰਗਾਨ ਨਾਲ ਸ਼ੁਰੂ ਹੋਈ, ਜਿਸ ਤੋਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਵਾਜਪੇਈ, ਚੈਟਰਜੀ ਅਤੇ ਕੁਮਾਰ ਦੇ ਦਿਹਾਂਤ 'ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਭਾਜਪਾ ਸੰਸਦ ਮੈਂਬਰ ਭੋਲਾ ਸਿੰਘ, ਕਾਂਗਰਸ ਮੈਂਬਰ ਐੱਮ. ਆਈ. ਸ਼ਾਨਵਾਸ ਅਤੇ ਪਾਰਟੀ ਸੰਸਦ ਮੈਂਬਰ ਮੁਹੰਮਦ ਅਸਰਾਰੂਲ ਹੱਕ ਦੇ ਦਿਹਾਂਤ ਦੀ ਵੀ ਜਾਣਕਾਰੀ ਸਦਨ ਨੂੰ ਦਿੱਤੀ। ਸਦਨ 'ਚ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂ.ਪੀ.ਏ. ਮੁਖੀ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਸੱਤਾ ਪੱਖ-ਵਿਪੱਖ ਦੇ ਕਈ ਸੀਨੀਅਰ ਨੇਤਾ ਹਾਜ਼ਰ ਸਨ।
ਦੂਜੇ ਪਾਸੇ ਰਾਜ ਸਭਾ 'ਚ ਡਿਪਟੀ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਵਾਜਪੇਈ, ਚੈਟਰਜੀ ਅਤੇ ਕੁਮਾਰ ਤੋਂ ਇਲਾਵਾ ਨਾਰਾਇਣ ਦੱਤ ਤਿਵਾੜੀ ਅਤੇ 12 ਹੋਰ ਸਾਬਕਾ ਮੈਂਬਰਾਂ ਦੇ ਦਿਹਾਂਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਰਾਜ ਸਭਾ ਦੇ ਸਾਬਕਾ ਮੈਂਬਰਾਂ ਅਤੇ ਆਰ.ਕੇ. ਡੋਰੇਂਦਰ ਸਿੰਘ, ਕਰਮਾ ਟੋਪਡੇਨ, ਐੱਨ. ਹਰਿਕ੍ਰਿਸ਼ਨ, ਦਰਸ਼ਨ ਸਿੰਘ ਯਾਦਵ, ਸਤਿਆ ਪ੍ਰਕਾਸ਼ ਮਾਲਵੀਏ, ਪ੍ਰੋ. ਰਾਮਦੇਵ ਭੰਡਾਰੀ, ਮਾਲਤੀ ਸ਼ਰਮਾ ਅਤੇ ਵੈਸ਼ਨਵ ਪਰੀਦਾ, ਸੀਨੀਅਰ ਪੱਤਰਕਾਰ ਕੁਲਦੀਪ ਨਈਅਰ, ਰਤਨਾਕਰ ਪਾਂਡੇ ਅਤੇ ਪੀ.ਕੇ. ਮਾਹੇਸ਼ਵਰੀ ਦੇ ਦਿਹਾਂਤ ਦੀ ਜਾਣਕਾਰੀ ਸਦਨ ਨੂੰ ਦਿੱਤੀ। ਇਸ ਤੋਂ ਬਾਅਦ ਕੁਝ ਪਲ ਦਾ ਮੌਨ ਰੱਖ ਕੇ ਬੈਠਕ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ ਹੋ ਕੇ ਅਗਲੇ ਸਾਲ 8 ਜਨਵਰੀ ਤੱਕ ਚੱਲੇਗਾ। ਇਸ ਸੈਸ਼ਨ ਦੀ ਸ਼ੁਰੂਆਤ ਉਸ ਸਮੇਂ ਹੋ ਰਹੀ ਹੈ, ਜਦੋਂ 5 ਰਾਜਾਂ ਦੇ ਚੋਣ ਨਤੀਜੇ ਐਲਾਨ ਕੀਤੇ ਜਾ ਰਹੇ ਹਨ।
ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ
NEXT STORY