ਨਵੀਂ ਦਿੱਲੀ– ਲੋਕ ਸਭਾ ਸਪੀਕਰ ਓਮ ਬਿਰਲਾ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਨੀਵਾਰ ਯਾਨੀ ਕਿ ਅੱਜ ਆਲ ਪਾਰਟੀ ਮੀਟਿੰਗ ਕਰਨਗੇ। ਇਹ ਬੈਠਕ ਸ਼ਾਮ ਨੂੰ ਸੰਸਦ ’ਚ ਹੋਵੇਗੀ, ਜਿਸ ’ਚ ਸਦਨ ’ਚ ਕਈ ਸਿਆਸੀ ਪਾਰਟੀਆਂ ਦੇ ਆਗੂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਬੈਠਕ ’ਚ ਇਸ ਗੱਲ ’ਤੇ ਚਰਚਾ ਕੀਤੀ ਜਾਵੇਗੀ ਕਿ ਸੈਸ਼ਨ ਦੌਰਾਨ ਕਿੰਨਾ-ਕਿੰਨਾ ਮੁੱਦਿਆਂ ਨੂੰ ਚੁੱਕਿਆ ਜਾਵੇਗਾ ਅਤੇ ਵੱਖ-ਵੱਖ ਬਿੱਲਾਂ ’ਤੇ ਚਰਚਾ ਲਈ ਕਿੰਨਾ ਸਮਾਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ
ਬੈਠਕ ਦੌਰਾਨ ਗੈਸ-ਸੰਸਦੀ ਸ਼ਬਦਾਂ ਦੀ ਹਾਲ ’ਚ ਜਾਰੀ ਸੂਚੀ ਵਰਗੇ ਮਾਮਲਿਆਂ ’ਤੇ ਵੀ ਚਰਚਾ ਹੋ ਸਕਦੀ ਹੈ। ਲੋਕ ਸਭਾ ਸਪੀਕਰ ਹਰ ਸੰਸਦ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਕਰਦੇ ਹਨ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਿਨ ਹੀ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਵੀ ਹੋਣੀਆਂ ਹਨ।
ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ
ਜੰਮੂ-ਕਸ਼ਮੀਰ ਦੇ ਡੋਡਾ 'ਚ ਨੁਕਸਾਨੀ ਹੋਈ ਮਿਲੀ ਭਗਵਾਨ ਸ਼ਿਵ ਦੀ ਮੂਰਤੀ, FIR ਦਰਜ
NEXT STORY