ਮਹਾਰਾਸ਼ਟਰ— ਬੀਤੇਂ ਦਿਨ ਸ਼ਨੀਵਾਰ ਨੂੰ ਪਿਕਨਿਕ ਮਨਾਉਣ ਪਹੁੰਚੇ ਇਕੋ ਕਾਲਜ ਦੇ ਚਾਰ ਵਿਦਿਆਰਥੀਆਂ ਦੀ ਸੈਲਫੀ ਲੈਣ ਲਈ ਮਹਾਕਾਲੀ ਡੈਮ 'ਚ ਡੁੱਬ ਮੌਤ ਹੋ ਗਈ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਚਾਰਾਂ ਦੀਆਂ ਲਾਸ਼ਾਂ ਨੂੰ ਬੀਤੇਂ ਦਿਨ ਐਤਵਾਰ ਨੂੰ ਡੈਮ 'ਚੋਂ ਕੱਢ ਲਿਆ ਹੈ। ਇਸ ਹਾਦਸੇ 'ਚ ਤਿੰਨ ਲੜਕੀਆਂ ਅਤੇ ਇਕ ਲੜਕੇ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਖਾਸ ਗੱਲ ਇਹ ਹੈ ਕਿ ਮਰਨ ਵਾਲੇ 4 ਵਿਦਿਆਰਥੀ ਇਕੋ ਹੀ ਕਾਲਜ ਦੇ ਸਨ। ਸਾਰਿਆਂ ਦੀ ਉਮਰ 18 ਤੋਂ 20 ਸਾਲਾਂ ਦੇ ਲਗਭਗ ਹੀ ਸੀ। ਇਹ ਚਾਰੋਂ ਆਪਣੇ ਦੋਸਤਾਂ ਨਾਲ ਡੈਮ ਘੁੰਮਣ ਆਏ ਸਨ।
ਮਰਨ ਵਾਲੇ 'ਚ ਪੁਲਗਾਓ ਦਾ ਰਹਿਣ ਵਾਲੇ ਗੌਰਵ ਗੁਲਹਾਨੇ, ਵਰਥ ਦੀ ਰਹਿਣ ਵਾਲੀ ਸ਼ਵੇਤਾ ਨੇਹਾਰੇ, ਸ਼ੀਤਲ ਪ੍ਰਧਾਨ ਅਤੇ ਸੋਨਲ ਨਾਈਕ ਹੈ। ਡੈਮ ਦੇ ਨਜ਼ਦੀਕ ਦੇਖਣ ਅਤੇ ਉਸ ਦੇ ਆਪਣੀ ਸੈਲਫੀ ਲੈਣ ਦੇ ਚੱਕਰ ਇਹ ਸਾਰੇ ਕਾਫੀ ਨਜ਼ਦੀਕ ਤੱਕ ਚੱਲੇ ਗਏ ਸਨ। ਇਹ 4 ਸੈਲਫੀ ਪਾਣੀ ਦੇ ਅੰਦਰ 'ਤੇ ਖੜ੍ਹੇ ਹੋ ਕੇ ਸੈਲਫੀ ਲੈ ਰਹੇ ਸਨ। ਅਚਾਨਕ ਸੈਲਫੀ ਲੈਣ ਸਮੇਂ ਲੜਕੀ ਦਾ ਪੈਰ ਤਿਲਕ ਗਿਆ, ਜਿਸ ਕਰਕੇ ਉਹ ਜ਼ਿਆਦਾ ਗਹਿਰੇ ਪਾਣੀ 'ਚ ਡਿੱਗ ਗਈ। ਲੜਕੀ ਨੂੰ ਪਾਣੀ ਚੋਂ ਬਚਾਉਣ ਲਈ ਉਸ ਦੀਆਂ ਦੋ ਦੋਸਤਾਂ ਅਤੇ ਗੋਰਵ ਵੀ ਪਾਣੀ 'ਚ ਛਾਲ ਮਾਰ ਦਿੱਤੇ। ਪਾਣੀ ਜਾ ਬਹਾਅ ਜ਼ਿਆਦਾ ਤੇਜ਼ ਕਾਰਨ ਚਾਰੋ ਲਹਿਰਾ ਵਿਚਕਾਰ ਫਸ ਗਏ ਅਤੇ ਚਾਰਾਂ ਦੀ ਜਾਨ ਚਲੀ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਬਾਅਦ 'ਚ ਮੌਕੇ ਪੁਲਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਲਈ ਰੈਕਿਊ ਆਪਰੇਸ਼ਨ ਕੀਤਾ। ਗੋਤਾਖੋਰਾਂ ਨੇ ਕਈ ਘੰਟੇ ਲੱਭਣ ਤੋਂ ਬਾਅਦ ਬੀਤੇਂ ਦਿਨ ਐਤਵਾਰ ਨੂੰ ਚਾਰਾਂ ਦੀਆਂ ਲਾਸ਼ਾਂ ਨੂੰ ਪਾਣੀ ਚੋਂ ਬਾਹਰ ਕੱਢਿਆ। ਮਰਨ ਵਾਲੀ ਦੋ ਲੜਕੀਆਂ 'ਚੋਂ ਇਕ ਨਿਰਸਿੰਗ ਸਟੂਡੇਂਟ ਸੀ ਅਤੇ ਦੋ ਲੜਕੀਆਂ 10ਵੀਂ ਕਲਾਸ 'ਚ ਪੜਦੀਆਂ ਸਨ।
ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਵਿਨੋਦ ਨੇ ਦੱਸਿਆ, ''ਖਰਾਗਨਾ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਇੱਥੇ ਕੁਝ ਲੋਕ ਇੱਥੇ ਡੁੱਬੇ ਗਏ ਹਨ, ਜਿਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਉੱਥੇ ਪਹੁੰਚੇ। ਇਹ ਵਿਦਿਆਰਥੀ ਵਾਰਧਾ ਘੁੰਮਣ ਆਏ ਹੋਏ ਸਨ। ਉਸ ਸਮੇਂ ਪਾਣੀ ਨਾਲ ਮਸਤੀ ਕਰਦੇ ਸਮੇਂ ਇਨ੍ਹਾਂ ਦਾ ਬੈਲੇਂਸ ਵਿਗੜ ਗਿਆ। ਜਿਸ ਕਰਕੇ ਉਹ ਘਟਨਾ ਵਾਪਰੀ।
12 ਸਾਲ ਦਾ ਇਹ ਬੱਚਾ ਭਰ ਰਿਹਾ ਹੈ ਖੱਡਾਂ, ਕਾਰਨ ਜਾਣ ਕੇ ਅੱਖਾਂ 'ਚ ਆ ਜਾਣਗੇ ਅੱਥਰੂ
NEXT STORY