ਨੈਸਨਲ ਡੈਸਕ— ਮਹਾਰਾਸ਼ਟਰ ਦੇ ਕਿਸਾਨਾਂ ਨੇ ਫਸਲਾਂ ਦਾ ਵਧੀਆ ਮੁੱਲ ਅਤੇ ਸਰਕਾਰ ਵਲੋਂ ਜ਼ਮੀਨ ਦਾ ਸਹੀ ਮੁਆਵਜ਼ਾ ਨਾਲ ਮਿਲਣ 'ਤੇ ਮੌਤ ਦੀ ਇੱਛਾ ਪ੍ਰਗਟ ਕੀਤੀ ਹੈ। ਮਹਾਰਾਸ਼ਟਰ ਦੇ ਬੁਲਡਾਣਾ ਜ਼ਿਲੇ ਦੇ 91 ਕਿਸਾਨਾਂ ਨੇ ਰਾਜਪਾਲ ਅਤੇ ਐੱਸ. ਡੀ. ਓ. ਦਫਤਰ ਨੂੰ ਚਿੱਠੀ ਲਿਖ ਕੇ ਇੱਛਾ ਮੌਤ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਜ ਦੀਆਂ ਸੜਕਾਂ ਲਈ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਹੈ। ਹਾਲ ਹੀ 'ਚ 30,000 ਤੋਂ ਵੱਧ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਜੋ ਕਿ ਨਾਸਿਕ ਦੇ ਸੀ. ਬੀ. ਐੱਸ. ਚੌਕ ਤੋਂ 180 ਕਿ. ਮੀ. ਪੈਦਲ ਯਾਤਰਾ ਕਰਦੇ ਹੋਏ ਮੁੰਬਈ ਦੇ ਆਜ਼ਾਦ ਮੈਦਾਨ ਪਹੁੰਚੇ ਸਨ।
ਹਾਲ ਹੀ 'ਚ ਹੋਏ ਕਿਸਾਨ ਅੰਦੋਲਨ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ 'ਚ ਬੇਹੱਦ ਸਕਾਰਾਤਮਕ ਹਨ ਅਤੇ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸ਼ੋਪੀਆਂ 'ਚ ਫੌਜ ਦੇ ਕਾਫਿਲੇ 'ਤੇ ਅੱਤਵਾਦੀ ਹਮਲਾ
NEXT STORY