ਠਾਣੇ (ਭਾਸ਼ਾ)– ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਨਵੀ ਮੁੰਬਈ ਇਲਾਕੇ ’ਚ ਸਥਿਤ ਇਕ ਸਕੂਲ ਦੇ 16 ਵਿਦਿਆਰਥੀ, ਡਰਾਈਵਰ ਅਤੇ ਕਲੀਨਰ ਬੱਸ ’ਚ ਅੱਗ ਲੱਗਣ ਦੀ ਘਟਨਾ ’ਚ ਵਾਲ-ਵਾਲ ਬਚ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਆਫ਼ਤ ਪ੍ਰਬੰਧਨ ਸੈਲ ਦੇ ਮੁਖੀ ਅਵਿਨਾਸ਼ ਸਾਵੰਤ ਨੇ ਦੱਸਿਆ ਕਿ ਏਰੋਲੀ ਦੇ ਇਕ ਸਕੂਲ ਦੀ ਬੱਸ ਮੁੰਬਈ-ਨਾਸਿਕ ਰੋਡ ’ਤੇ ਜਾ ਰਹੀ ਸੀ ਕਿ ਠਾਣੇ ਪੱਛਮੀ ਸਥਿਤ ਸਿਗਨਲ ਸਕੂਲ ਕੋਲ ਉਸ ’ਚ ਅੱਗ ਲੱਗ ਗਈ।
ਸਾਵੰਤ ਨੇ ਦੱਸਿਆ ਕਿ ਘਟਨਾ ਦੇ ਸਮੇਂ ਬੱਸ ’ਚ ਡਰਾਈਵਰ ਅਤੇ ਕਲੀਨਰ ਸਮੇਤ 18 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਦੇ ਸੂਝ-ਬੂਝ ਨਾਲ ਕੰਮ ਲੈਣ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਸਥਾਨਕ ਅੱਗ ਬੁਝਾਉਣ ਵਾਲੇ ਕਰਮੀਆਂ ਨੇ ਛੇਤੀ ਹੀ ਅੱਗ ’ਤੇ ਕਾਬੂ ਪਾ ਲਿਆ।
ਮੋਬਾਇਲ ਫੋਨ ਨੂੰ ਲੈ ਕੇ ਹੋਇਆ ਵਿਵਾਦ, ਭਰਾ ਨੇ ਭੈਣ ਨੂੰ ਮਾਰੀ ਗੋਲੀ
NEXT STORY