ਮੁੰਬਈ : ਮਹਾਰਾਸ਼ਟਰ 'ਚ ਮਾਨਸੂਨ ਦਾ ਆਗਮਨ ਹੋ ਗਿਆ ਹੈ। ਕਈ ਇਲਾਕਿਆਂ 'ਚ ਤੇਜ਼ ਬਾਰਿਸ਼ ਹੋਈ ਹੈ। ਮੁੰਬਈ 'ਚ ਬਾਰਿਸ਼ ਦੇ ਚੱਲਦੇ ਹਵਾਈ ਸੇਵਾ 'ਤੇ ਵੀ ਅਸਰ ਪਿਆ ਹੈ, ਜਿਸ ਦੌਰਾਨ 11 ਜਹਾਜ਼ਾਂ ਦਾ ਰੂਟ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਮੁੰਬਈ ਲੋਕਲ 'ਤੇ ਵੀ ਅਸਰ ਪਿਆ ਜਿਸ ਕਾਰਨ ਮੁੰਬਈ ਲੋਕਲ ਦੀ ਸੈਂਟਰਲ ਤੇ ਵੈਸਟਰਨ ਰੇਲਵੇ ਦੀ ਲੋਕਲ ਸੇਵਾ ਦੇਰੀ ਨਾਲ ਚੱਲ ਰਹੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਤੇ 13 ਜੂਨ ਨੂੰ ਅਰਬ ਸਾਗਰ 'ਚ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਉਥੇ ਹੀ 13 ਜੂਨ ਨੂੰ ਗੁਜਰਾਤ ਤੇ ਮਹਾਰਾਸ਼ਟਰ ਦੇ ਤੱਟੀ ਇਲਾਕਿਆਂ 'ਚ 65 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਦੇ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਇਹ ਚੱਕਰਵਾਤੀ ਤੂਫਾਨ ਦਾ ਅਸਰ ਹੋਵੇਗਾ। ਅਰਬ ਸਾਗਰ 'ਚ ਚਕਰਵਾਤੀ ਤੂਫਾਨ ਦੀ ਪਛਾਣ ਕੀਤੀ ਗਈ ਹੈ, ਜਿਸ ਦੇ ਹੋਲੀ-ਹੋਲੀ ਕੇਰਲ ਵੱਲ ਵਧਣ ਦੀ ਸੰਭਾਵਨਾ ਹੈ।
ਪਾਕਿ ਨੇ ਆਪਣੇ ਹਵਾਈ ਖੇਤਰ ਤੋਂ ਮੋਦੀ ਦਾ ਜਹਾਜ਼ ਲੰਘਣ ਦੀ ਦਿੱਤੀ ਮਨਜ਼ੂਰੀ
NEXT STORY