ਜਲਗਾਂਵ- ਮਹਾਰਾਸ਼ਟਰ ਜਲਗਾਂਵ ਜ਼ਿਲ੍ਹੇ 'ਚ ਪਿੰਪਲਗਾਂਵ ਨੇੜੇ ਮਾਲਰਾਨ 'ਚ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ 26 ਨਵੰਬਰ ਨੂੰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਯਸ਼ ਦਿਗੰਬਰ ਦੇਸ਼ਮੁਖ (21) ਦਾ ਪੂਰੇ ਫ਼ੌਜ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੂਤਰਾਂ ਅਨੁਸਾਰ ਸ਼ਹੀਦ ਦੇਸ਼ਮੁਖ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਦੇਸ਼ਮੁਖ ਦੀ ਲਾਸ਼ ਨੂੰ ਸ਼ਨੀਵਾਰ ਸਵੇਰੇ ਨਾਸਿਕ ਤੋਂ ਉਨ੍ਹਾਂ ਦੇ ਜੱਦੀ ਪਿੰਡ ਪਿੰਪਲਗਾਂਵ ਲਿਆਂਦਾ ਗਿਆ ਅਤੇ ਬਾਅਦ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ
ਸ਼ਹੀਦ ਜਵਾਨ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ। ਦੇਸ਼ਮੁਖ ਢਾਈ ਸਾਲ ਪਹਿਲਾਂ ਫ਼ੌਜ 'ਚ ਸ਼ਾਮਲ ਹੋਏ ਸਨ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਰਾਠਾ ਬਟਾਲੀਅਨ 'ਚ ਸ਼ਾਮਲ ਕੀਤਾ ਗਿਆ। ਸ਼੍ਰੀਨਗਰ ਨੇੜੇ ਸ਼ਰੀਫਾਬਾਦ 'ਚ ਕੁਝ ਅੱਤਵਾਦੀਆਂ ਨੇ 26 ਨਵੰਬਰ ਨੂੰ ਫ਼ੌਜੀਆਂ 'ਤੇ ਹਮਲਾ ਕੀਤਾ ਸੀ, ਜਿਸ 'ਚ ਦੇਸ਼ਮੁੱਖ ਸਮੇਤ 2 ਜਵਾਨ ਸ਼ਹੀਦ ਹੋ ਗਏ ਸਨ। ਦੇਸ਼ਮੁਖ ਦੇ ਪਰਿਵਾਰ 'ਚ ਮਾਤਾ-ਪਿਤਾ, ਭਰਾ ਪੰਕਜ ਅਤੇ 2 ਵਿਆਹੁਤਾ ਭੈਣਾਂ ਹਨ। ਇਸ ਮੌਕੇ ਜਲਗਾਂਵ ਦੇ ਜ਼ਿਲ੍ਹਾ ਸੁਰੱਖਿਅਕ ਮੰਤਰੀ ਗੁਲਾਬ ਪਾਟਿਲ, ਖੇਤੀਬਾੜੀ ਮੰਤਰੀ ਦਾਦਾ ਭੁਸੇ, ਸੰਸਦ ਮੈਂਬਰ ਉਨਮੇਸ਼ ਪਾਟਿਲ, ਵਿਧਾਇਕ ਮੰਗੇਸ਼ ਚੌਹਾਨ, ਸਰਕਾਰੀ ਅਧਿਕਾਰੀ, ਫ਼ੌਜ ਅਧਿਕਾਰੀ, ਪੁਲਸ ਅਤੇ ਖੇਤਰ ਦੇ ਨਾਗਰਿਕ ਹਾਜ਼ਰ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ 'ਚ 2 ਜਵਾਨ ਸ਼ਹੀਦ
ਬੁਰਾੜੀ ਦੇ ਮੈਦਾਨ 'ਚ ਜੁਟੇ ਸੈਂਕੜੇ ਕਿਸਾਨ, ਗੀਤਾਂ ਅਤੇ ਢੋਲ-ਨਗਾੜਿਆਂ ਨਾਲ ਗੂੰਜਿਆ ਮੈਦਾਨ
NEXT STORY