ਮੁੰਬਈ—ਟੈਕਨਾਲੋਜੀ ਨੇ ਹੌਲੀ-ਹੌਲੀ ਸਾਡੀ ਜ਼ਿੰਦਗੀ ਦੇ ਹਰ ਹਿੱਸੇ 'ਚ ਆਪਣੀ ਜਗ੍ਹਾ ਬਣਾ ਲਈ ਹੈ। ਟੈਕਨਾਲੋਜੀ ਕੋਲ ਅੱਜ ਦੇ ਸਮੇਂ 'ਚ ਸਾਡੀ ਹਰ ਪ੍ਰੇਸ਼ਾਨੀ ਦਾ ਹੱਲ ਹੈ। ਇਕ ਰਿਪੋਰਟ ਮੁਤਾਬਕ ਮਹਾਰਾਸ਼ਟਰ ਸਟੇਟ ਬੋਰਡ ਨੇ ਕਦਮ ਚੁੱਕਦੇ ਹੋਏ ਮੁੰਬਈ ਦੀ ਇਕ ਅਪਾਹਜ ਵਿਦਿਆਰਥਣ ਨਿਸ਼ਕਾ ਹਸੰਗਡੀ ਨੂੰ ਆਈਪੈਡ (iPad ) ਨਾਲ 12ਵੀਂ ਦੀ ਪ੍ਰੀਖਿਆ ਲਿਖਣ ਦੀ ਛੋਟ ਦਿੱਤੀ ਹੈ। ਨਿਸ਼ਕਾ ਮੁੰਬਈ ਦੇ ਸੋਫਿਆ ਕਾਲਜ ਦੀ ਵਿਦਿਆਰਥਣ ਹੈ। ਨਿਸ਼ਕਾ ਮੂਵਮੈਂਟ ਡਿਸਾਡਰ ਤੋਂ ਪੀੜੀਤ ਹੈ ਅਤੇ ਉਹ ਬੋਲਣ 'ਚ ਵੀ ਅਸਮਰੱਥ ਹੈ। ਜਿਸ ਤੋਂ ਬਾਅਦ ਬੋਰਡ ਨੇ ਉਸ ਨੂੰ ਆਈਪੈਡ 'ਤੇ ਉੱਤਰ ਲਿਖਣ ਦੀ ਅਨੁਮਤਿ ਦਿੱਤੀ ਹੈ। ਇਸ ਤੋਂ ਬਾਅਦ ਪ੍ਰੀਖਿਆ 'ਚ ਉਨ੍ਹਾਂ ਦਾ ਰਾਈਟਰ ਉਨ੍ਹਾਂ ਦੇ ਜਵਾਬ ਸ਼ੀਟ 'ਚ ਲਿਖੇਗਾ। ਨਿਸ਼ਕਾ ਦਾ ਸੱਜਾ ਹੱਥ ਕੰਮ ਨਹੀਂ ਕਰਦਾ ਹੈ ਅਤੇ ਖੱਬੇ ਹੱਥ ਨਾਲ ਉਹ ਤੇਜ਼ੀ ਨਾਲ ਆਈਪੈਡ 'ਤੇ ਲਿਖਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਰਾਈਟਰ ਉਨ੍ਹਾਂ ਦੇ ਜਵਾਬ ਨੂੰ ਸ਼ੀਟ 'ਚ ਲਿਖਦਾ ਹੈ। ਰਿਪੋਰਟ ਮੁਤਾਬਕ ਜਦ ਨਿਸ਼ਕਾ 8 ਸਾਲ ਦੀ ਸੀ ਤਾਂ ਉਸ ਦੀ ਆਵਾਜ਼ ਚੱਲ ਗਈ ਸੀ ਅਤੇ ਹੌਲੀ-ਹੌਲੀ ਉਸ ਦੇ ਸੱਜੇ ਹੱਥ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਨਿਸ਼ਕਾ ਦੀ ਮਾਂ ਰਾਸ਼ੀ ਨੇ ਦੱਸਿਆ ਕਿ NIOS ਤੋਂ ਦਸਵੀਂ ਪਾਸ ਕਰਨ ਤੋਂ ਬਾਅਦ ਮੁੰਬਈ ਸਥਿਤ ਸੋਫਿਆ ਕਾਲਜ ਨੇ ਉਸ ਨੂੰ 11ਵੀਂ ਦੀ ਪ੍ਰੀਖਿਆ 'ਚ ਡਿਵਾਈਸ ਯੂਜ਼ ਕਰਨ ਦੀ ਅਨੁਮਤਿ ਦਿੱਤੀ ਸੀ। ਸੋਫਿਆ ਕਾਲਜ ਦੇ ਵਾਇਸ ਪਿੰ੍ਰਸਿਪਲ ਨੇ ਦੱਸਿਆ ਕਿ ਨਿਸ਼ਕਾ ਕਾਫੀ ਬ੍ਰਾਈਟ ਸਟੂਡੈਂਟ ਹੈ ਇਸ ਲਈ ਉਹ ਜੋ ਡਿਜ਼ਰਵ ਕਰਦੀ ਹੈ ਉਸ ਲਈ ਸਕੂਲ ਦੇ ਹੱਥ 'ਚ ਜੋ ਕੁਝ ਵੀ ਹੈ ਉਹ ਕਰੇਗਾ। ਇਸ ਤੋਂ ਬਾਅਦ ਸਕੂਲ 'ਚ ਬੋਰਡ ਨੂੰ ਨਿਸ਼ਕਾ ਦੇ ਬਾਰੇ 'ਚ ਦੱਸਿਆ ਅਤੇ ਮਹਾਰਾਸ਼ਟਰੀ ਬੋਰਡ ਦੀ ਪ੍ਰੀਖਿਆ ਦੌਰਾਨ ਆਈਪੈਡ ਯੂਜ਼ ਕਰਨ ਦੀ ਅਨੁਮਤਿ ਦੇਣ ਲਈ ਮੰਜ਼ੂਰ ਹੋ ਗਿਆ। ਇਸ ਤੋਂ ਪਹਿਲਾਂ ਮਹਾਰਾਸ਼ਟਰ ਬੋਰਡ ਨੇ ਪਿਛਲੇ ਸਾਲ ਇਕ ਸਟੂਡੈਂਟ ਨੂੰ ਕੰਪਿਊਟਰ ਨਾਲ ਪ੍ਰੀਖਿਆ 'ਚ ਸ਼ਾਮਲ ਹੋਣ ਦੀ ਅਨੁਮਤਿ ਦਿੱਤੀ ਸੀ।
ਮੁਟਿਆਰ ਦੀ ‘ਟਿੰਡਰ’ ’ਤੇ ਧਮਕੀ, ਦਿੱਲੀ ’ਤੇ ਹੋਵੇਗਾ ਪ੍ਰਮਾਣੂ ਹਮਲਾ, ਉਡੇਗਾ ਰਾਸ਼ਟਰਪਤੀ ਭਵਨ
NEXT STORY