ਔਰੰਗਾਬਾਦ- ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਇਕ ਦੂਰ ਦੇ ਪਿੰਡ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਸਰਕਾਰੀ ਸਕੂਲ 'ਚ ਰੋਬੋਟਿਕਸ ਅਤੇ ਤਕਨਾਲੋਜੀ ਦਾ ਗਿਆਨ ਸਿੱਖਣ ਦੀ ਇੱਛਾ 'ਚ ਵਿਦਿਆਰਥੀ ਜਾਪਾਨੀ ਭਾਸ਼ਾ ਸਿੱਖ ਰਹੇ ਹਨ। ਔਰੰਗਾਬਾਦ ਤੋਂ 25 ਕਿਲੋਮੀਟਰ ਦੂਰ ਸਥਿਤ ਗਦਿਵਤ ਪਿੰਡ 'ਚ ਚੰਗੀਆਂ ਸੜਕਾਂ ਅਤੇ ਹੋਰ ਜ਼ਰੂਰੀ ਬੁਨਿਆਦੀ ਸਹੂਲਤਾਂ ਭਲੇ ਨਾ ਪਹੁੰਚ ਸਕੀਆਂ ਹੋਣ ਪਰ ਇੰਟਰਨੈੱਟ ਸੇਵਾ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਬੱਚਿਆਂ ਲਈ ਵਰਦਾਨ ਸਾਬਤ ਹੋਈ ਹੈ। ਸਰਕਾਰੀ ਸਕੂਲ ਨੇ ਪਿਛਲੇ ਸਾਲ ਸਤੰਬਰ 'ਚ ਇਕ ਵਿਦੇਸ਼ੀ ਭਾਸ਼ਾ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਪ੍ਰੋਗਰਾਮ ਦੇ ਅਧੀਨ ਚੌਥੀ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੀ ਭਾਸ਼ਾ ਚੁਣਨ ਲਈ ਕਿਹਾ ਗਿਆ। ਸਕੂਲ ਦੇ ਟੀਚਰ ਦਾਦਾ ਸਾਹਿਬ ਨਵਪੁਤ ਨੇ ਕਿਹਾ,''ਹੈਰਾਨੀ ਵਾਲੀ ਗੱਲ਼ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਨੇ ਕਿਹਾ ਕਿ ਉਹ ਰੋਬੋਟਿਕਸ ਅਤੇ ਤਕਨਾਲੋਜੀ 'ਚ ਰੁਚੀ ਰੱਖਦੇ ਸਨ ਅਤੇ ਜਾਪਾਨੀ ਭਾਸ਼ਾ ਸਿੱਖਣਾ ਚਾਹੁੰਦੇ ਹਨ।''
ਉਨ੍ਹਾਂ ਨੇ ਦੱਸਿਆ ਕਿ ਜਾਪਾਨੀ ਭਾਸ਼ਾ ਸਿਖਾਉਣ ਲਈ ਕੋਈ ਉੱਚਿਤ ਪਾਠਕ੍ਰਮ ਸਮੱਗਰੀ ਅਤੇ ਪੇਸ਼ੇਵਰ ਮਾਰਗਦਰਸ਼ਨ ਨਹੀਂ ਹੋਣ ਦੇ ਬਾਵਜੂਦ, ਸਕੂਲ ਪ੍ਰਸ਼ਾਸਨ ਇੰਟਰਨੈੱਟ 'ਤੇ ਵੀਡੀਓ ਤੋਂ ਜਾਣਕਾਰੀ ਇਕੱਠੀ ਕਰਨ 'ਚ ਕਾਮਯਾਬ ਰਿਹਾ। ਹਾਲਾਂਕਿ ਹੁਣ ਔਰੰਗਾਬਾਦ ਦੇ ਭਾਸ਼ਾ ਮਾਹਰ ਸੁਨੀਲ ਜੋਗਦੇਓ ਵਿਦਿਆਰਥੀਆਂ ਨੂੰ ਜਾਪਾਨੀ ਭਾਸ਼ਾ ਸਿੱਖਾ ਰਹੇ ਹਨ। ਸਕੂਲ ਦੀ ਇਸ ਪਹਿਲ ਬਾਰੇ ਪਤਾ ਲੱਗਣ ਤੋਂ ਬਾਅਦ ਜੋਗਦੇਓ ਨੇ ਸਕੂਲ ਨਾਲ ਸੰਪਰਕ ਕੀਤਾ ਅਤੇ ਆਨਲਾਈਨ ਜਮਾਤਾਂ ਲੈਣ ਦੀ ਇੱਛਾ ਜ਼ਾਹਰ ਕੀਤੀ। ਜੋਗਦੇਓ ਨੇ ਕਿਹਾ,''ਮੈਂ ਜੁਲਾਈ ਤੋਂ 20 ਤੋਂ 22 ਸੈਸ਼ਨ ਆਯੋਜਿਤ ਕੀਤੇ ਹਨ। ਬੱਚੇ ਵਚਨਬੱਧ ਹਨ ਅਤੇ ਸਿੱਖਣਾ ਚਾਹੁੰਦੇ ਹਨ। ਥੋੜ੍ਹੇ ਸਮੇਂ 'ਚ ਉਨ੍ਹਾਂ ਦਾ ਕਾਫ਼ੀ ਕੁਝ ਸਿੱਖ ਲੈਣਾ ਕਮਾਲ ਹੈ।''
ਜਾਣੋ ਅਚਾਨਕ ਹੋ ਰਹੀਆਂ ਮੌਤਾਂ ਦਾ ਕੀ ਹੈ ਕਾਰਨ, ਡਾਕਟਰਾਂ ਨੇ ਦੱਸੀ ਵਜ੍ਹਾ
NEXT STORY