ਨਵੀਂ ਦਿੱਲੀ (ਅਨਸ) - ਕਰੋੜਾਂ ਦੀ ਧੋਖਾਦੇਹੀ ਦੇ ਦੋਸ਼ ਹੇਠ ਦਿੱਲੀ ਦੀ ਮੰਡੋਲੀ ਜੇਲ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਆਬਕਾਰੀ ਘਪਲੇ ਦੀ ਜਾਂਚ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਸਬੰਧੀ ਉਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ. ਡੀ. ਨੇ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਪਤੀ ਸਾਜ਼ ਦੇ ਜਨਮਦਿਨ ਨੂੰ ਇੰਝ ਬਣਾਇਆ ਖ਼ਾਸ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ’ਚ ਸੁਕੇਸ਼ ਨੇ ਵ੍ਹਟਸਐਪ ’ਤੇ ਹੋਈ ਗੱਲਬਾਤ ਦਾ ਸਕਰੀਨ ਸ਼ਾਟ ਸ਼ਾਮਲ ਕੀਤਾ ਹੈ। ਉਸ ਨੇ ਜਿਨ੍ਹਾਂ ਲੋਕਾਂ ਨਾਲ ਕਥਿਤ ਤੌਰ ’ਤੇ ਗੱਲਬਾਤ ਕੀਤੀ, ਉਨ੍ਹਾਂ ਵਿਚ ਭਾਰਤ ਰਾਸ਼ਟਰ ਸਮਿਤੀ ਦੀ ਕਵਿਤਾ, ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਸ਼ਾਮਲ ਹਨ। ਸੁਕੇਸ਼ ਮੁਤਾਬਕ ਚੈਟ ’ਚ ਨਕਦ ਲੈਣ-ਦੇਣ ਦਾ ਵੇਰਵਾ ਦਿੱਤਾ ਗਿਆ ਹੈ। ਇਸ ’ਚ ਪੈਸਿਆਂ ਲਈ ਕੋਡ ਸ਼ਬਦ ‘ਘੀ ਟੀਨ’ ਦੀ ਵਰਤੋਂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ – CM ਮਾਨ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਧੀ ਨੂੰ ਗੋਦੀ ਚੁੱਕ ਕਿਹਾ- ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ
ਸੁਕੇਸ਼ ਨੇ ਦਾਅਵਾ ਕੀਤਾ ਕਿ ਹੈਦਰਾਬਾਦ ’ਚ ਉਸ ਦੇ ਕਰਮਚਾਰੀਆਂ ਨੇ ਕਵਿਤਾ ਦੇ ਨਿਰਦੇਸ਼ਾਂ ਤੋਂ ਬਾਅਦ ਨਕਦੀ ਇਕੱਠੀ ਕੀਤੀ ਸੀ। ਇਹ ਰਕਮ ਬਾਅਦ ’ਚ ਦਿੱਲੀ ਅਤੇ ਗੋਆ ਭੇਜੀ ਗਈ। ਸੁਕੇਸ਼ ਦਾ ਕਹਿਣਾ ਹੈ ਕਿ ਇਸ ਗੱਲਬਾਤ ਰਾਹੀਂ ਕਵਿਤਾ, ਸਤੇਂਦਰ ਜੈਨ ਅਤੇ ਕੇਜਰੀਵਾਲ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੌਸਮ ਵਿਭਾਗ ਵੱਲੋਂ ਹੀਟਵੇਵ ਦੀ ਚਿਤਾਵਨੀ, ਘੱਟ ਵੋਟਿੰਗ ਕਾਰਨ ਸਿਆਸੀ ਪਾਰਟੀਆਂ ਅਤੇ ਚੋਣ ਕਮਿਸ਼ਨ ਦੇ ਨਿਕਲੇ ਪਸੀਨੇ
NEXT STORY